ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਇਕ ਅਲਕਾ ਲਾਂਬਾ ਛੱਡੇਗੀ ‘ਆਪ’, ਕੀਤਾ ਟਵੀਟ

ਵਿਧਾਇਕ ਅਲਕਾ ਲਾਂਬਾ ਛੱਡੇਗੀ ‘ਆਪ’, ਕੀਤਾ ਟਵੀਟ

ਆਮ ਆਦਮੀ ਪਾਰਟੀ (ਆਪ) ਦੀ ਅਸੰਤੁਸ਼ਟ ਵਿਧਾਇਕ ਅਲਕਾ ਲਾਂਬਾ ਨੇ ਅਗਲੇ ਸਾਲ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਚਾਂਦਨੀ ਚੌਕ ਤੋਂ ਵਿਧਾਇਕ ਲਾਂਬਾ ਨੇ ਟਵੀਟ ਕੀਤਾ, ‘2013 ਵਿਚ ਆਮ ਆਦਮੀ ਪਾਰਟੀ ਨਾਲ ਸਾਥ ਸ਼ੁਰੂ ਹੋਇਆ ਮੇਰਾ ਸਫਰ 2020 ਵਿਚ ਖਤਮ ਹੋ ਜਾਵੇਗਾ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਸਮਰਪਿਤ ਕ੍ਰਾਂਤੀਕਾਰੀ ਜ਼ਮੀਨੀ ਵਰਕਰਾਂ ਨਾਲ ਹਮੇਸ਼ਾਂ ਰਹਿਣਗੀਆਂ। ਉਮੀਦ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਇਕ ਮਜ਼ਬੂਤ ਵਿਕਲਪ ਬਣਿਆ ਰਹੇਗਾ। ‘ਆਪ’ ਨਾਲ ਪਿਛਲੇ 6 ਸਾਲ ਯਾਦਗਰ ਰਹੇ ਅਤੇ ‘ਆਪ’ ਤੋਂ ਬਹੁਤ ਕੁਝ ਸਿੱਖਦ ਨੂੰ ਮਿਲਿਆ।

 

ਜ਼ਿਕਰਯੋਗ ਹੈ ਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਅਗਲੇ ਸਾਲ ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡੇਗੀ ਜਾਂ ਬਾਅਦ ਵਿਚ। ਲਾਂਬਾ ਦੇ ਰਿਸ਼ਤੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਨਾਲ ਚੰਗੇ ਨਹੀਂ ਚਲ ਰਹੇ। ਸ਼ਨੀਵਾਰ ਨੂੰ ਵਿਧਾਇਕ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ ਸੀਟਾਂ ਉਤੇ ‘ਆਪ’ ਦੀ ਕਰਾਰੀ ਹਾਰ ਲਈ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਤੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ ਜਿਸਦੇ ਬਾਅਦ ਪਾਰਟੀ ਵਿਧਾਇਕਾਂ ਦੇ ਵਾਟਸਐਪ ਗਰੁੱਪ ਵਿਚੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chandni chowk mla alka lamba quit aam aadmi party in 2020 say on LambaAlka twitter account