ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ 1 ਦੇ ਡਾਇਰੈਕਟਰ ਨੇ ਦੱਸਿਆ ਕਾਰਨ, ਕਿਉਂ ਨਹੀਂ ਹੋ ਰਿਹਾ ਵਿਕਰਮ ਲੈਂਡਰ ਨਾਲ ਸੰਪਰਕ

ਚੰਦਰਯਾਨ–2 : ਕਿਉਂ ਨਹੀਂ ਹੋ ਰਿਹਾ ਵਿਕਰਮ ਲੈਂਡਰ ਨਾਲ ਸੰਪਰਕ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਮੁੱਖ ਕੇ ਸਿਵਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਚੰਦਰਯਾਨ–2 ਦਾ ਵਿਕਰਮ ਲੈਂਡਰ ਚੰਦਰ ਦੀ ਸਤ੍ਹਾ ਉਤੇ ਦੇਖਿਆ ਗਿਆ ਹੈ, ਪ੍ਰੰਤੂ ਅਜੇ ਤੱਕ ਉਸ ਨਾਲ ਕੋਈ ਸੰਪਰਕ ਸਥਾਪਤ ਨਹੀਂ ਕੀਤਾ ਗਿਆ। ਲੈਂਡਰ ਨਾਲ ਸੰਪਰਕ ਨਾ ਹੋਣ ਉਤੇ ਚੰਦਰਯਾਨ–1 ਦੇ ਡਾਇਰੈਕਟਰ ਐਮ ਅੰਨਾਦੁਰਾਈ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਚੰਦ ਦੀ ਸਤ੍ਹਾਂ ਉਤੇ ਮੌਜੂਦ ਵਿਘਟਨ ਵਿਕਰਮ ਲੈਂਡਰ ਨੂੰ ਸਿਗਨਲ ਪ੍ਰਾਪਤ ਕਰਨ ਤੋਂ ਰੋਕ ਰਹੇ ਹੋਣ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਅੰਨਾਦੁਰਾਈ ਨੇ ਦੱਸਿਆ ਕਿ ਅਸੀਂ ਲੈਂਡਰ ਦਾ ਚੰਦ ਦੀ ਸਤ੍ਹਾ ਉਤੇ ਪਤਾ ਲਗਾ ਲਿਆ ਹੈ, ਹੁਣ ਅਸੀਂ ਇਸ ਦੇ ਨਾਲ ਸੰਪਰਕ ਸਥਾਪਤ ਕਰਨਾ ਹੋਵੇਗਾ। ਜਿਸ ਥਾਂ ਉਤੇ ਲੈਂਡਰ ਉਤਰਿਆ ਹੈ, ਉਹ ਸਾਫਟ ਲੈਡਿੰਗ ਲਈ ਅਨੁਕੂਲ ਨਹੀਂ ਹੈ। ਉਥੇ ਕੁਝ ਰੁਕਾਵਟਾਂ ਹੋ ਸਕਦੀਆਂ ਹਨ, ਜੋ ਕਿ ਸਾਨੂੰ ਉਸ ਨਾਲ ਸੰਪਰਕ ਸਥਾਪਤ ਕਰਨ ਵਿਚ ਰੋਕ ਸਕਦੀ ਹੈ।

 

ਅੱਗੇ ਉਨ੍ਹਾਂ ਕਿਹਾ ਕਿ ਪਹਿਲੇ ਚੰਦਰਯਾਨ ਦੇ ਆਰਬਿਟਰ ਨੇ ਸੰਪਰਕ ਬਣਾਉਣ ਲਈ ਲੈਂਡਰ ਵੱਲ ਸਿੰਗਲਨ ਭੇਜ, ਪ੍ਰੰਤੂ ਮੌਜੂਦਾ ਹਾਲ ਵਿਚ ਇਹ ਦੇਖਣਾ ਹੋਵੇਗਾ ਕਿ ਉਹ ਸਿਗਨਲ ਫੜ ਰਿਹਾ ਹੈ ਜਾਂ ਨਹੀਂ। ਆਰਬਿਟਰ ਅਤੇ ਲੈਂਡਰ ਵਿਚ ਹਮੇਸ਼ਾ ਦੋ ਪਾਸੇ ਸੰਚਾਰ ਹੁੰਦਾ ਹੈ, ਜੇਕਰ ਅਸੀਂ ਇਕ ਪਾਸੇ ਸੰਵਾਦ ਕਰਨ ਦਾ ਯਤਨ ਕਰ ਸਕਦੇ ਹਾਂ।  ਉਨ੍ਹਾਂ ਇਹ ਵੀ ਕਿਹਾ ਕਿ ਸੰਚਾਰ 5 ਤੋਂ 10 ਮਿੰਟ ਤੋਂ ਜ਼ਿਆਦਾ ਲਈ ਨਹੀਂ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayaan 1 director reveals Why Chandrayaan 2 Vikram lander is not getting signals