ਚੰਦਰਯਾਨ-2 ਬਾਰੇ ਮਮਤਾ ਦੇ ਬਿਆਨ ਦੀ ਅਲੋਚਨਾ ਕਰਦਿਆਂ ਭਾਜਪਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਾ ਦੇਸ਼ ਖੁਸ਼ ਹੈ, ਪਰ ਉਹ ਰੋ ਰਹੀ ਹੈ। ਉਨ੍ਹਾਂ ਨੂੰ ਨਿੰਦਾ ਤੇ ਆਲੋਚਨਾ ਦੀ ਰਾਜਨੀਤੀ ਕਰਨ ਤੋਂ ਵੇਲ੍ਹ ਨਹੀਂ ਮਿਲ ਰਹੀ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਮਮਤਾ ਨੇ ਹੋ ਸਕਦੈ ਆਰਥਿਕ ਸੰਕਟ ਬਾਰੇ ਗੱਲ ਕੀਤੀ ਹੋਵੇਗੀ ਪਰ ਅਸਲ ਵਿੱਚ ਇਹ ਉਨ੍ਹਾਂ ਦੇ ਵਿਚਾਰਾਂ ਦਾ ਸੰਕਟ ਹੈ।
ਉਨ੍ਹਾਂ ਕਿਹਾ ਕਿ ਮਮਤਾ ਦਾ ਇਹ ਬਿਆਨ ਉਨ੍ਹਾਂ ਦੀ ਨਿਰਾਸ਼ਾ ਹੀ ਹੈ। ਅਜਿਹੇ ਸਮੇਂ ਜਦੋਂ ਦੇਸ਼ ਖੁਸ਼ੀਆਂ ਮਨਾ ਰਿਹਾ ਹੈ, ਉਹ ਰੋ ਰਹੀ ਹਨ, ਅਜਿਹਾ ਕੋਈ ਕਾਰਨ ਨਹੀਂ ਹੈ ਕਿ ਚੰਦਰਯਾਨ-2 ਮਿਸ਼ਨ ਨੂੰ ਰਾਜਨੀਤੀ ਵਿਚ ਘਸੀਟਿਆ ਜਾਵੇ।
ਉਨ੍ਹਾਂ ਕਿਹਾ ਕਿ ਭਾਰਤ, ਭਾਰਤੀ ਵਿਗਿਆਨੀਆਂ ਅਤੇ ਸੰਸਥਾ ਨੂੰ ਵਧਾਈ ਦੇਣ ਦੀ ਬਜਾਏ ਮਾਇਆਵਤੀ ਨੇ ਇਸ ਮੌਕੇ ਦਾ ਲਾਭ ਉਠਦਿਆਂ ਭਾਰਤ ਦਾ ਮਜ਼ਾਕ ਉਡਾਇਆ। ਉਹ ਸਿਰਫ ਰਾਜਨੀਤੀ ਕਰਦੀ ਹਨ ਜੋ ਕਿ ਬਹੁਤ ਨਿੰਦਣਯੋਗ ਹੈ। ਮਮਤਾ ਦੀ ਭਾਰਤ ਲਈ ਕੋਈ ਮਮਤਾ ਨਹੀਂ ਹੈ।
ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਚੰਦਰਯਾਨ-2 ਮਿਸ਼ਨ ਦਾ ਪੂਰਾ ਸਿਹਰਾ ਆਪਣੇ ਸਿਰ ਲੈਣ ਦਾ ਦੋਸ਼ ਲਾਇਆ। ਵਿਧਾਨ ਸਭਾ ਵਿਚ ਐਨਆਰਸੀ 'ਤੇ ਵਿਚਾਰ ਵਟਾਂਦਰੇ ਦੌਰਾਨ ਚੰਦਰਯਾਨ-2 ਨੂੰ ਲੈ ਕੇ ਭਾਜਪਾ 'ਤੇ ਵਰ੍ਹਦਿਆਂ ਮਮਤਾ ਨੇ ਕਿਹਾ, 'ਕਈ ਵਾਰ ਭਾਜਪਾ ਦੇ ਲੋਕ ਚੰਦਰਯਾਨ-2 ਮਿਸ਼ਨ ਬਾਰੇ ਅਜਿਹਾ ਬੋਲਦੇ ਹਨ ਜਿਵੇਂ ਉਹ ਅਜਿਹਾ ਕਰਨ ਵਾਲੇ ਪਹਿਲੇ ਵਿਅਕਤੀ ਹੋਣ। ਇਹ ਕੰਮ ਪਿਛਲੇ 60-70 ਸਾਲਾਂ ਤੋਂ ਚੱਲ ਰਿਹਾ ਹੈ।
ਮਮਤਾ ਨੇ ਕਿਹਾ, ਅਚਾਨਕ ਅੱਜ ਉਹ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਬੰਗਲੌਰ ਵਿੱਚ ਇਸਰੋ ਦੇ ਮੁੱਖ ਦਫਤਰ ਪਹੁੰਚ ਗਏ, ਹੁਣ ਚੰਦਰਯਾਨ-2 ਦਾ ਮੁੱਦਾ ਅਗਲੇ ਚਾਰ ਦਿਨਾਂ ਤੱਕ ਸੁਰਖੀਆਂ ਵਿਚ ਰਹੇਗਾ। ਜਿਵੇਂ ਉਨ੍ਹਾਂ ਨੇ ਹੀ ਦੇਸ਼ ਚ ਸਭ ਕੁਝ ਕੀਤਾ ਹੋਵੇ। ਜਿਵੇਂ ਕਿ ਉਨ੍ਹਾਂ ਨੇ ਹੀ ਵਿਗਿਆਨ ਦੀ ਕਾਢ ਕੱਢੀ ਹੋਵੇ।
.