ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ 2 : ਚੰਨ ਦੀ ਧਰਤੀ ਉਤੇ ਸੁਰੱਖਿਅਤ ਹੈ ਵਿਕਰਮ ਲੈਂਡਰ

ਚੰਦਰਯਾਨ 2 ਨੂੰ ਲੈ ਕੇ ਵੱਡੀ ਖਬਰ ਆਈ ਹੈ। ਚੰਦਰਯਾਨ–2 ਦੇ ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਦੇ ਬਾਅਦ ਬਿਨਾਂ ਉਮੀਦ ਗੁਆਏ ਇਸਰੋ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਲੈਂਡਰ ਨਾਲ ਆਰਬਿਟ ਦਾ ਸੰਪਰਕ ਸਥਾਪਤ ਹੋ ਸਕੇ। ਇਸ ਕੜੀ ਵਿਚ ਇਸਰੋ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਆਰਬਿਟ ਵੱਲੋਂ ਭੇਜੀ ਗਈ ਥਰਮਲ ਇਮੇਜ ਵਿਚ ਵਿਕਰਮ ਲੈਂਡਰ ਲੁਨਰ ਸਰਫੇਸ ਉਤੇ ਸੁਰੱਖਿਅਤ ਦਿਖਾਈ ਦੇ ਰਿਹਾ ਹੈ।

 

 

 

ਇਸਰੋ ਮੁਤਾਬਕ ਵਿਕਰਮ ਸੁਰੱਖਿਅਤ ਹੈ ਅਤੇ ਕੋਈ ਵੀ ਟੁੱਟ ਫੁਟ ਨਹੀਂ ਹੋਈ। ਹਾਲਾਂਕਿ, ਇਸਰੋ ਲੈਂਡਰ ਦੇ ਨਾਲ ਸੰਚਾਰ ਨੂੰ ਫਿਰ ਤੋਂ ਸਥਾਪਤ ਕਰਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ। ਫੋਟੋ ਤੋਂ ਇਹ ਸਾਫ ਹੋ ਗਿਆ ਹੈ ਕਿ ਲੈਂਡਰ ਦੀ ਭਲਾ ਹੀ ਹਾਰਡ ਲੈਡਿੰਗ ਦੀ ਗੱਲ ਕਹੀ ਜਾ ਰਹੀ ਹੈ, ਪ੍ਰੰਤੂ ਇਹ ਟੁੱਟਿਆ ਨਹੀਂ। ਫੋਟੋ ਵਿਚ ਵਿਕਰਮ ਲੈਂਡਰ ਇਕ ਟੁਕੜੇ ਵਿਚ ਭਾਵ ਸਾਬਤ ਦਿਖਾਈ ਦੇ ਰਿਹਾ ਹੈ।

 

ਇਸਰੋ ਮਿਸ਼ਨ ਨਾਲ ਜੁੜੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਇਹ ਆਰਬਿਟਰ ਦੇ ਆਨ ਬੋਰਡ ਕੈਮਰੇ ਵੱਲੋਂ ਭੇਜੀ ਗਈ ਫੋਟੋ ਤੋਂ ਇਹ ਸਾਫ ਹੋ ਗਿਆ ਹੈ ਕਿ ਜਿੱਥੇ ਲੈਡਿੰਗ ਹੋਣੀ ਸੀ, ਉਥੇਂ ਲੈਂਡਰ ਦੀ ਹਾਰਡ ਲੈਡਿੰਗ ਹੋਈ ਹੈ। ਆਰਬਿਟਰ ਦੀਆਂ ਫੋਟੋ ਵਿਚ ਲੈਂਡਰ ਇਕ ਟੁਕੜੇ ਦੇ ਰੂਪ ਵਿਚ ਦਿਖਾਈ ਦੇ ਰਿਹਾ ਹੈ। ਲੈਂਡਰ ਟੁਕੜਿਆਂ ਵਿਚ ਨਹੀਂ ਟੁੱਟਿਆ। ਇਹ ਚੰਦ ਦੀ ਸਤ੍ਹਾਂ ਉਤੇ ਝੁਕੀ ਹੋਈ ਸਥਿਤੀ ਵਿਚ ਹੈ।

 

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਮੁੱਖ ਕੇ ਸਿਵਨ ਨੇ ਐਤਵਾਰ ਨੂੰ ਕਿਹਾ ਸੀ ਕਿ ਚੰਦਰਯਾਨ 2 ਆਰਬਿਟਰ ਵਿਚ ਲਗੇ ਕੈਮਰਿਆਂ ਨੇ ਲੈਂਡਰ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayaan 2 Isro Vikram lander lying tilted on moon