ਚੰਦਰਯਾਨ-2 ਮਿਸ਼ਨ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਹਾਲਾਂਕਿ ਚੰਦਰਯਾਨ 2 ਵਿਕਰਮ ਲੈਂਡਰ ਨਾਲ ਸੰਪਰਕ ਸਥਾਪਤ ਨਹੀਂ ਕਰ ਸਕਿਆ ਹੈ, ਚੰਦਰਯਾਨ ਦਾ ਆਰਬਿਟਰ ਚੰਦਰਮਾ 'ਤੇ ਚੰਗਾ ਕੰਮ ਕਰ ਰਿਹਾ ਹੈ।
ਇਸਰੋ ਮੁਖੀ ਕੇ ਸਿਵਨ ਨੇ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਕਾਫ਼ੀ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ। ਸਾਰੇ ਪੇਲੋਡ ਸੰਚਾਲਨ ਸ਼ੁਰੂ ਹੋ ਗਏ ਹਨ। ਸਾਨੂੰ ਲੈਂਡਰ ਤੋਂ ਕੋਈ ਸੰਕੇਤ ਨਹੀਂ ਮਿਲਿਆ ਹੈ ਪਰ ਆਰਬਿਟਰ ਚੰਗੀ ਤਰ੍ਹਾਂ ਕੰਮ ਉੱਤੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਰਾਸ਼ਟਰੀ ਪੱਧਰ ਦੀ ਕਮੇਟੀ ਵਿਸ਼ਲੇਸ਼ਣ ਕਰ ਰਹੀ ਹੈ ਕਿ ਵਿਕਰਮ ਲੈਂਡਰ ਨਾਲ ਕੀ ਗ਼ਲਤ ਹੋਇਆ?
ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇਸਰੋ ਮੁਖੀ ਕੇ ਸਿਵਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਜਦੋਂ ਕਮੇਟੀਆਂ ਰਿਪੋਰਟ ਪੇਸ਼ ਕਰਨ ਤਾਂ ਅਸੀਂ ਭਵਿੱਖ ਦੀਆਂ ਯੋਜਨਾ ‘ਤੇ ਕੰਮ ਕਰ ਸਕਦੇ ਹਾਂ। ਮਨਜ਼ੂਰੀ ਅਤੇ ਹੋਰ ਪ੍ਰਕਿਰਿਆਵਾਂ ਜ਼ਰੂਰੀ ਹਨ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।
ISRO Chief K Sivan: Maybe after the committees submits the report, we'll work on the future plan. Necessary approvals and other processes are required. We are working on that. https://t.co/mFe3B40pnT
— ANI (@ANI) September 26, 2019
ਇਸ ਤੋਂ ਪਹਿਲਾਂ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ.ਕੇ. ਸਿਵਨ ਨੇ ਇਥੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ -2 ਮਿਸ਼ਨ ਨੇ ਆਪਣੇ ਟੀਚੇ ਦਾ 98 ਪ੍ਰਤੀਸ਼ਤ ਹਾਸਲ ਕਰ ਲਿਆ ਹੈ ਜਦੋਂਕਿ ਵਿਗਿਆਨੀ ਲੈਂਡਰ ‘ਵਿਕਰਮ’ ਨਾਲ ਸੰਪਰਕ ਸਥਾਪਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਸਿਵਨ ਨੇ ਇਹ ਵੀ ਕਿਹਾ ਕਿ ਚੰਦਰਯਾਨ -2 ਦਾ ਆਰਬਿਟਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਨਿਰਧਾਰਤ ਵਿਗਿਆਨਕ ਪ੍ਰਯੋਗ ਸਹੀ ਤਰ੍ਹਾਂ ਕਰ ਰਿਹਾ ਹੈ।