ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਨ ਦੇ ਤੀਜੇ ਪੰਧ ਵਿਚ ਪਹੁੰਚਿਆ ਚੰਦਰਯਾਨ–2

ਚੰਨ ਦੇ ਤੀਜੇ ਪੰਧ ਵਿਚ ਪਹੁੰਚਿਆ ਚੰਦਰਯਾਨ–2ਚੰਨ ਦੇ ਤੀਜੇ ਪੰਧ ਵਿਚ ਪਹੁੰਚਿਆ ਚੰਦਰਯਾਨ–2

ਚੰਦਰਯਾਨ–2 ਦੇ ਚੰਨ ਦੇ ਪੰਧ ਉਤੇ ਉਤਰਨ ਦੇ 11 ਦਿਨ ਪਹਿਲਾਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਬੁੱਧਵਾਰ ਨੂੰ ਦੱਸਿਆ ਕਿ ਉਸਨੇ ਪੁਲਾੜ ਯਾਨ ਨੂੰ ਚੰਦ ਦੀ ਪੰਧ ਵਿਚ ਤੀਜੀ ਵਾਰ ਅੱਗੇ ਵਧਣ ਦੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰ ਲਈ ਹੈ। ਇਸਰੋ ਨੇ ਇਸ ਪ੍ਰਕਿਰਿਆ (ਮੈਨੁਵਰ) ਦੇ ਪੂਰੀ ਹੋਣ ਦੇ ਬਾਅਦ ਕਿਹਾ ਕਿ ਯਾਨ ਦੀਆਂ ਸਾਰੀਆਂ ਗਤੀਵਿਧੀਆਂ ਆਮ ਹਨ।

 

ਇਸਰੋ ਨੇ ਕਿਹਾ ਕਿ ਚੰਦਰਯਾਨ–2 ਪੁਲਾੜ ਯਾਨ ਨੂੰ ਚੰਨ ਦੇ ਪੰਧ ਵੱਲ ਅੱਗੇ ਵਧਣ ਦੀ ਪਕਿਰਿਆ ਅੱਜ (28 ਅਗਸਤ 2019) ਸਫਲਤਾਪੂਰਵਕ ਸੰਪਨ ਕੀਤੀ ਗਈ। ਇਸ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਨੌ ਵਜਕੇ ਚਾਰ ਮਿੰਟ ਉਤੇ ਹੋਈ। ਇਸ ਦੌਰਾਨ ਯਾਨ ਵਿਚ ਮੌਜੂਦ ਪ੍ਰਣੋਦਨ ਪ੍ਰਣਾਲੀ ਦੀ ਵਰਤੋਂ ਕੀਤੀ ਗਈ। ਇਸ ਪ੍ਰਕਿਰਿਆ ਵਿਚ 1190 ਸੈਕਿੰਡ ਲਗੇ। ਅਤੇ ਫਿਰ ਯਾਨ 179 ਕਿਲੋਮੀਟਰ ਗੁਣਾ 1412 ਕਿਲੋਮੀਟਰ ਦੀ ਪੰਧ ਵਿਚ ਗਿਆ।

 

ਉਸਨੇ ਕਿਹਾ ਕਿ ਪੁਲਾੜ ਯਾਨ ਦੇ ਸਾਰੇ ਮਾਪਦੰਡ ਆਮ ਹਨ। ਇਸ ਤਰ੍ਹਾਂ ਦੀ ਅਗਲੀ ਪ੍ਰਕਿਰਿਆ ਨੂੰ 30 ਅਗਸਤ 2019 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਤੋਂ ਸੱਤ ਵਜੇ ਵਿਚ ਅੰਜਾਮ ਦਿੱਤਾ ਜਾਵੇਗਾ। ਚੰਦਰਯਾਨ–2 ਨੇ 20 ਅਗਸਤ ਨੂੰ ਚੰਨ ਦੀ ਪੰਧ ਵਿਚ ਸਫਲਤਾਪੂਰਕ ਪ੍ਰਵੇਸ਼ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayaan 2 reached moon third orbit ISRO