ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ–2 ਮਿਸ਼ਨ ਨਾਲ ਦਿਲੋਂ ਜੁੜੇ ਰਹਿਣ ਲਈ ਦੇਸ਼ ਅਤੇ ਦੇਸ਼ ਤੋਂ ਬਾਹਰ ਰਹਿ ਰਹੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਉਹ ਸਫਲਤਾ ਦੀ ਦਿਸ਼ਾ ਵਿਚ ਸਦਾ ਅੱਗੇ ਰਹੇਗਾ।
ਇਸਰੋ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ਉਤੇ ਇਕ ਫੋਟੋ ਜਾਰੀ ਕਰਕੇ ਪੁਲਾੜ ਵਿਚ ਨਵੀਆਂ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਣਾ ਦੇ ਸ੍ਰੋਤ ਦੇਸ਼ ਵਾਸੀਆਂ ਦਾ ਸ਼ੁਕਰੀਆ ਕੀਤਾ ਹੈ।
ਇਸਰੋ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਨਾਲ ਖੜ੍ਹੇ ਹੋਣ ਲਈ ਧੰਨਵਾਦ। ਅਸੀਂ ਦੇਸ਼ ਅਤੇ ਵਿਸ਼ਵ ਦੇ ਕਿਸੇ ਵੀ ਕੋਨੇ ਵਿਚ ਰਹਿਣ ਵਾਲੇ ਭਾਰਤੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਤੋਂ ਪ੍ਰੇਰਿਤ ਹੋ ਕੇ ਸਦਾ ਅੱਗੇ ਵਧਦੇ ਰਹਾਂਗੇ।
Thank you for standing by us. We will continue to keep going forward — propelled by the hopes and dreams of Indians across the world! pic.twitter.com/vPgEWcwvIa
— ISRO (@isro) September 17, 2019
ਜ਼ਿਕਰਯੋਗ ਹੈ ਕਿ ਇਸਰੋ ਨੇ 22 ਜੁਲਾਈ ਨੂੰ ਚੰਦਰਯਾਨ–2 ਦਾ ਸਫਲ ਪ੍ਰੀਖਣ ਕੀਤਾ ਸੀ। ਚੰਦਰਯਾਨ–2 ਦੇ ਤਿੰਨ ਹਿੱਸੇ ਹਨ, ਆਰਬਿਟਰ, ਲੈਂਡਰ ਵਿਕਰ ਅਤੇ ਰੋਵਰ ਪ੍ਰਗਿਆਨ। ਲੈਂਡਰ ਵਿਕਰਮ ਰੋਵਰ ਪ੍ਰਗਿਆਨ ਦੇ ਨਾਲ ਸੱਤ ਸੰਤਬਰ ਨੂੰ ਚੰਦਰਮਾ ਦੇ ਦੱਖਣੀ ਧਰੁਵ ਉਤੇ ‘ਸੌਫਟ ਲੈਡਿੰਗ’ ਕਰਨ ਵਾਲਾ ਸੀ, ਪ੍ਰੰਤੂ ਆਖਰੀ ਸਮੇਂ ਵਿਚ ਇਸਰੋ ਦਾ ਉਸ ਨਾਲੋਂ ਸੰਪਰਕ ਟੁੱਟ ਗਿਆ ਸੀ।