ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 : ਵਿਕਰਮ ਲੈਂਡਰ ਨੂੰ ਲੈ ਕੇ ਆ ਸਕਦੀ ਹੈ ਅੱਜ ਨਵੀਂ ਖ਼ਬਰ

ਚੰਦਰਯਾਨ–2 : ਵਿਕਰਮ ਲੈਂਡਰ ਨੂੰ ਲੈ ਕੇ ਆ ਸਕਦੀ ਹੈ ਅੱਜ ਨਵੀਂ ਖ਼ਬਰ

ਚੰਦਰਯਾਨ–2 ਦੇ ਵਿਕਰਮ ਲੈਂਡਰ ਨੂੰ ਲੈ ਕੇ ਅੱਜ ਦਾ ਦਿਨ ਕਾਫੀ ਅਹਿਮ ਹੈ ਕਿਉਂਕਿ ਅੱਜ ਅਮਰੀਕਾ ਪੁਲਾੜ ਏਜੰਸੀ ਨਾਸਾ ਵਿਕਰਮ ਲੈਂਡਰ ਦੇ ਲੈਂਡਿੰਗ ਸਥਾਨ ਦਾ ਪਤਾ ਲਗਾ ਸਕਦੀ ਹੈ। ਨਾਸਾ ਦੇ ਲੂਨਰ ਰਿਕੋਨੇਨੇਸ ਆਰਬਿਟਰ (ਐਲਆਰਓ) ਮੰਗਲਵਾਰ ਨੂੰ ਵਿਕਰਮ ਲੈਂਡਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗਾ।

 

ਨਾਸਾ ਦਾ ਇਹ ਲੂਨਰ ਰਿਕੋਨੇਨੇਸ ਆਰਬਿਟਰ ਵਿਕਰਮ ਲੈਂਡਰ ਦੇ ਲੈਡਿੰਗ ਸਾਈਟ ਨਾਲ ਲੰਘੇਗਾ। ਅਜਿਹੇ ਵਿਚ ਉਮੀਦ ਪ੍ਰਗਟਾਈ ਜਾ ਸਕਦੀ ਹੈ ਕਿ ਨਾਸਾ ਦਾ ਇਹ ਆਰਬਿਟਰ ਵਿਕਰਮ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੇਗਾ ਅਤੇ ਲੈਡਿੰਗ ਸਤ੍ਹਾਂ ਦੀ ਫੋਟੋ ਕੈਦ ਕਰ ਸਕੇਗਾ। ਚੰਦਰਯਾਨ–2 ਵਿਕਰਮ ਲੈਂਡਰ ਦਾ ਪਤਾ ਲਗਾਉਣ ਲਈ ਇਸਰੋ ਕੋਲ ਸਿਰਫ ਪੰਜ ਦਿਨ ਬਾਕੀ ਬਚੇ ਹਨ ਅਤੇ ਅਜਿਹੇ ਵਿਚ ਉਮੀਦ ਪ੍ਰਗਟਾਈ ਜਾ ਸਕਦੀ ਹੈ ਕਿ ਅੱਜ ਇਕ ਚੰਗੀ ਖਬਰ ਆ ਸਕਦੀ ਹੈ।

 

ਜ਼ਿਕਰਯੋਗ ਹੈ ਕਿ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਵਿਗਿਆਨੀ ਹੁਣ ਵੀ ਆਪਣੇ ਦੂਜੇ ਮੂਨ ਮਿਸ਼ਨ ਚੰਦਰਯਾਤਨ–2 ਦੇ ਵਿਕਰਮ ਲੈਂਡਰ ਨਾਲ ਸੰਪਰਕ ਬਣਾਉਣ ਵਿਚ ਲਗੇ ਹਨ। ਇਸਰੋ ਦੀ ਮਦਦ ਲਈ ਹੀ ਅਮਰੀਕੀ ਪੁਲਾੜ ਏਜੰਸੀ ਨਾਸਾ ਆਪਣੇ ਲੂਨਰ ਰਿਕੌਨਸੇਂਸ ਆਰਬਿਟਰ ਰਾਹੀਂ ਚੰਦ ਦੇ ਉਸ ਹਿੱਸੇ ਦੀਆਂ ਫੋਟੋ ਵੀ ਲਵੇਗਾ, ਜਿੱਥੇ ਵਿਕਰਮ ਲੈਂਡਰ ਦੀ ਲੈਡਿੰਗ ਹੋਈ ਹੈ। ਜ਼ਿਕਰਯੋਗ ਹੈ ਕਿ 7 ਸਤੰਬਰ ਨੂੰ ਚੰਦਰਯਾਨ–2 ਦੇ ਵਿਕਰਮ ਲੈਂਡਰ ਦਾ ਲੈਡਿੰਗ ਤੋਂ ਪਹਿਲਾਂ ਹੀ ਇਸਰੋ ਦੇ ਕੰਟਰੋਲ ਪੈਨਲ ਨਾਲੋਂ ਸੰਪਰਕ ਟੁੱਟ ਗਿਆ ਸੀ, ਜਿਸਦੇ ਬਾਅਦ ਹੀ ਸੰਪਰਕ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।

 

ਸਪੇਸਫ੍ਰੇਮ ਡਾਟ ਕਾਮ ਅਨੁਸਾਰ ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਐਲਆਰਓ ਦੇ ਪਰਿਵਯੋਜਨਾ ਵਿਗਿਆਨੀ ਨੋਆ ਪੇਟ੍ਰੋ ਨੇ ਮੰਗਲਵਾਰ ਨੂੰ ਕਿਹਾ ਕਿ ਅੱਜ ਵਿਕਰਮ ਲੈਡਿੰਗ ਸਾਈਟ ਉਤੇ ਆਰਬਿਟਰ ਉਡਾਨ ਭਰਨ ਵਾਲਾ ਹੈ। ਜ਼ਿਕਰਯੋਗ ਹੈ ਕਿ ਨਾਸਾ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਇਸਰੋ ਨੂੰ ਲੈਡਿੰਗ ਸਥਾਨ ਦੀ ਲੈਡਿੰਗ ਤੋਂ ਪਹਿਲਾਂ ਅਤੇ ਬਾਅਦ ਦੀਆਂ ਫੋਟੋ ਦੇਣਗੇ।

 

ਜ਼ਿਕਰਯੋਗ ਹੈ ਕਿ ਚੰਦਰਯਾਨ 2 ਦੇ ਆਰਬਿਟਰ ਨੇ ਚੰਨ ਦੀ ਸਤ੍ਹਾ ਉਤੇ ਵਿਕਰਮ ਲੈਂਡਰ ਦਾ ਪਤਾ ਲਗਾਇਆ ਸੀ, ਪ੍ਰੰਤੂ ਉਸ ਨਾਲ ਅਜੇ ਤੱਕ ਸੰਪਰਕ ਸਥਾਪਤ ਨਹੀਂ ਹੋ ਸਕਿਆ। ਇਸਰੋ ਨੇ ਹੁਣ ਤੱਕ ਉਸਦੀ ਇਕ ਵੀ ਫੋਟੋ ਜਾਰੀ ਨਹੀਂ ਕੀਤੀ, ਹਾਲਾਂਕਿ ਉਸਨੇ ਕਿਹਾ ਕਿ ਆਰਬਿਟਰ ਨੇ ਥਰਮਲ ਇਮੇਜ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayaan 2 Vikram lander NASA Lunar Reconnaissance Orbiter ISRO