ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 ਦੀ ਲਾਂਚਿੰਗ 15 ਜੁਲਾਈ ਨੂੰ, ਭਾਰਤ ਰਚੇਗਾ ਇਤਿਹਾਸ

ਚੰਦਰਯਾਨ–2 ਦੀ ਲਾਂਚਿੰਗ 15 ਜੁਲਾਈ ਨੂੰ, ਭਾਰਤ ਰਚੇਗਾ ਇਤਿਹਾਸ

ਭਾਰਤੀ ਪੁਲਾੜ ਖੋਜ ਸੰਗਠਨ (ISRO – ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ) ਦੇ ਚੇਅਰਮੈਨ ਡਾ. ਕੇ. ਸੀਵਾਨ ਨੇ ਚੰਦਰਯਾਨ–2 ਮਿਸ਼ਨ ਲਾਂਚ ਕੀਤੇ ਜਾਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ।

 

 

ਏਐੱਨਆਈ ਮੁਤਾਬਕ ਚੰਦਰਯਾਨ–2 ਮਿਸ਼ਨ ਨੂੰ 15 ਜੁਲਾਈ ਰਾਤੀਂ 2:51 ਵਜੇ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਲਈ GSLV MK-III ਦੀ ਵਰਤੋਂ ਕੀਤੀ ਜਾਵੇਗੀ।

 

 

ਡਾ. ਸੀਵਾਨ ਨੇ ਦੱਸਿਆ ਕਿ ਇਸ ਸਫ਼ਲ ਲਾਂਚਿੰਗ ਤੋਂ ਬਾਅਦ ਇਸ ਨੂੰ ਚੰਨ ਦੇ ਦੱਖਣੀ ਧਰੁਵ ਤੱਕ ਪੁੱਜਣ ਅਤੇ ਲੈਂਡ ਕਰਨ ਵਿੱਚ ਦੋ ਮਹੀਨਿਆਂ ਦਾ ਸਮਾਂ ਲੱਗੇਗਾ।

 

 

ਇਸਰੋ ਨੇ ਬੀਤੀ 8 ਜੁਲਾਈ ਨੂੰ ਆਪਣੀ ਵੈੱਬਸਾਈਟ ਉੱਤੇ ਚੰਦਰਯਾਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਡਾ. ਸੀਵਾਨ ਨੇ ‘ਇੰਡੀਅਨ ਇੰਸਟੀਚਿਊਟ ਆਫ਼ ਸਪੇਸ ਸਾਇੰਸ ਐਂਡ ਟੈਕਨਾਲੋਜੀ’ (IIST) ਦੀ 7ਵੀਂ ਕਨਵੋਕੇਸ਼ਨ ਦੌਰਾਨ ਦੱਸਿਆ ਕਿ ਚੰਦਰਯਾਨ–2 ਨੂੰ ਹੁਣ ਲਾਂਚ–ਵਾਹਨ ਨਾਲ ਜੋੜ ਦਿੱਤਾ ਗਿਆ ਹੈ।

 

 

ਜੇ ਚੰਦਰਯਾਨ–2 ਦੀ ਮਦਦ ਨਾਲ ਚੰਨ ਉੱਤੇ ਬਰਫ਼ ਲੱਭ ਜਾਂਦੀ ਹੈ, ਤਾਂ ਭਵਿੱਖ ’ਚ ਉੱਥੇ ਮਨੁੱਖਾਂ ਨੂੰ ਲਿਜਾ ਕੇ ਵਸਾਉਣਾ ਸੰਭਵ ਹੋ ਸਕੇਗਾ। ਇੰਝ ਪੁਲਾੜ ਵਿਗਿਆਨ ਵਿੱਚ ਵੀ ਨਵੀਂਆਂ ਖੋਜਾਂ ਲਈ ਰਾਹ ਖੁੱਲ੍ਹੇਗਾ।

ਚੰਦਰਯਾਨ–2 ਦੀ ਲਾਂਚਿੰਗ 15 ਜੁਲਾਈ ਨੂੰ, ਭਾਰਤ ਰਚੇਗਾ ਇਤਿਹਾਸ

 

ਇਸ ਲਾਂਚਿੰਗ ਦੇ 53 ਜਾਂ 54 ਦਿਨਾਂ ਬਾਅਦ ਚੰਨ ਦੇ ਦੱਖਣੀ ਧਰੁਵ ਉੱਤੇ ਚੰਦਰਯਾਨ–2 ਲੈਂਡ ਹੋਵੇਗਾ ਤੇ ਅਗਲੇ 14 ਦਿਨ ਉਹ ਚੰਨ ਦੀ ਧਰਤੀ ਉੱਤੇ ਅੰਕੜੇ ਇਕੱਠੇ ਕਰੇਗਾ। ਇੱਥੇ ਵਰਨਣਯੋਗ ਹੈ ਕਿ ਚੰਨ ਦੇ ਦੱਖਣੀ ਧਰੁਵ ਤੱਕ ਸੂਰਜ ਦੀਆਂ ਕਿਰਨਾਂ ਕਦੇ ਨਹੀਂ ਪੁੱਜਦੀਆਂ।

 

 

ਜਿਸ ਦਿਨ ਚੰਦਰਯਾਨ–2 ਉੱਥੇ ਉੱਤਰ ਗਿਆ, ਉਸ ਦਿਨ ਹੀ ਇੱਕ ਨਵਾਂ ਪੁਲਾੜ ਇਤਿਹਾਸ ਰਚਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayan-2 launching on 15th July India will create History