ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 ਨੇ ਭੇਜੀ ਚੰਨ ਦੀ ਸੋਹਣੀ ਤਸਵੀਰ

ਚੰਦਰਯਾਨ–2 ਨੇ ਭੇਜੀ ਚੰਨ ਦੀ ਸੋਹਣੀ ਤਸਵੀਰ

ਚੰਦਰਯਾਨ–2 ਨੇ ਭੇਜੀ ਚੰਨ ਦੀ ਸੋਹਣੀ ਤਸਵੀਰ ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਨੇ ਬੁੱਧਵਾਰ ਨੂੰ ਚੰਦਰਯਾਨ–2 ਦੇ ਟੈਰੇਨ ਮੈਪਿੰਗ ਕੈਮਰੇ ਵੱਲੋਂ ਕ੍ਰੇਟਰ ਦੇ 3–ਡੀ ਵਿਯੂ ਦੀ ਤਸਵੀਰ ਜਾਰੀ ਕੀਤੀ ਹੈ। ਇਹ ਲਗਭਗ 100 ਕਿਲੋਮੀਟਰ ਦੇ ਪੰਧ ਤੋਂ ਲਈ ਗਈ ਹੈ।

 

 

ਇਸ ਤਸਵੀਰ ਵਿੰਚ ਚੰਨ ਉੱਤੇ ਮੌਜੂਦ ਟੋਇਆਂ, ਲਾਵਾ ਟਿਊਬ (ਭਵਿੱਖ ’ਚ ਇਨ੍ਹਾਂ ਹੀ ਥਾਵਾਂ ’ਤੇ ਜੀਵਨ ਦੀਆਂ ਸੰਭਾਵਨਾਵਾਂ ਹਨ), ਰੀਲੇਅਜ਼ (ਲਾਵਾ ਟਿਊਬ ਦੇ ਫਟਣ ਕਾਰਨ ਬਣਿਆ ਸਥਾਨ) ਨਾਲ ਕਈ ਅਜਿਹੀਆਂ ਚੀਜ਼ਾਂ ਹਨ, ਜੋ ਅਗਲੇਰੀ ਖੋਰ ਲਈ ਅਹਿਮ ਸਿੱਧ ਹੋ ਸਕਦੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਪੁਲਾੜ ਖੋਜ ਸੰਗਠਨ ਭਾਵ ਇਸਰੋ ਦੇ ਮੁਖੀ ਕੇ. ਸ਼ਿਵ ਨੇ ਕਿਹਾ ਸੀ ਕਿ ਚੰਦਰਯਾਨ–2 ਮਿਸ਼ਨ ਨੇ ਆਪਣਾ 98 ਫ਼ੀ ਸਦੀ ਟੀਚਾ ਹਾਸਲ ਕਰ ਲਿਆ ਹੈ।

 

 

ਉਨ੍ਹਾਂ ਕਿਹਾ ਸੀ ਕਿ ਆਰਬਿਟਰ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ ਤੇ ਤੈਅਸ਼ੁਦਾ ਵਿਗਿਆਨਕ ਤਜਰਬੇ ਵੀ ਕਰ ਰਿਹਾ ਹੈ। ਲੈਂਡਰ ਵਿਕਰਮ ਨਾਲ ਸੰਪਰਕ ਸਥਾਪਤ ਕਰਨ ਲਈ ਵਿਗਿਆਨੀ ਹਾਲੇ ਵੀ ਸਖ਼ਤ ਮਿਹਨਤ ਕਰ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayan-2 sent a beautiful 3-D image of Moon