ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਨ ਦੇ ਪੰਧ ’ਚ ਦਾਖ਼ਲ ਹੋਇਆ ਚੰਦਰਯਾਨ–2

ਚੰਨ ਦੇ ਪੰਧ ’ਚ ਅੱਜ ਦਾਖ਼ਲ ਹੋਵੇਗਾ ਚੰਦਰਯਾਨ–2

ਚੰਨ ’ਤੇ ਭੇਜਿਆ ਭਾਰਤ ਦਾ ਦੂਜਾ ਸਪੇਸਕ੍ਰਾਫ਼ਟ ਚੰਦਰਯਾਨ–2 ਅੱਜ ਚੰਨ ਦੇ ਗ੍ਰਹਿ–ਪੰਧ (ਆਰਬਿਟ) ਵਿੱਚ ਦਾਖ਼ਲ ਹੋ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਏਜੰਸੀ (ISRO) ਨੇ ਦਿੱਤੀ ਹੈ। ਪੁਲਾੜ ਖੋਜ ਖੇਤਰ ਵਿੱਚ ਇਹ ਇੱਕ ਬਹੁਤ ਵੱਡਾ ਮੀਲ–ਪੱਥਰ ਹੈ।

 

 

ਇਸ ਤੋਂ ਬਾਅਦ ਇਹ ਸਪੇਸਕ੍ਰਾਫ਼ਟ ਆਉਂਦੀ 21, 28, 30 ਅਗਸਤ ਅਤੇ 1 ਸਤੰਬਰ ਨੂੰ ਵੀ ਆਪਣੇ ਅੰਤਿਮ ਗ੍ਰਹਿ–ਪੰਧ ਵਿੱਚ ਦਾਖ਼ਲ ਹੋਣ ਲਈ ਕੁਝ ਜਤਨ ਕਰੇਗਾ।

 

 

ਤਦ ਉਸ ਦੀ ਚੰਨ ਤੋਂ ਦੂਰੀ ਸਿਰਫ਼ 100 ਕਿਲੋਮੀਟਰ ਰਹਿ ਜਾਵੇਗੀ। ਉਸ ਤੋਂ ਬਾਅਦ ਵਿਕਰਮ ਲੈਂਡਰ 2 ਸਤੰਬਰ ਨੂੰ ਗ੍ਰਹਿ–ਪੰਧ ਤੋਂ ਵੱਖ ਹੋ ਜਾਵੇਗਾ।

 

 

ਫਿਰ ਉਹ 7 ਸਤੰਬਰ ਨੂੰ ਚੰਨ ਦੇ ਉਸ ਅਣਛੋਹੇ ਅਤੇ ਹਨੇਰੇ ਹਿੱਸੇ ਉੱਤੇ ਉੱਤਰੇਗਾ, ਜਿੱਥੇ ਅੱਜ ਤੱਕ ਕਿਸੇ ਦੇਸ਼ ਨੇ ਆਪਣਾ ਕੋਈ ਪੁਲਾੜ–ਵਾਹਨ ਨਹੀਂ ਭੇਜਿਆ। ਉੱਥੇ ਕਦੇ ਸੂਰਜ ਦੀ ਰੌਸ਼ਨੀ ਵੀ ਨਹੀਂ ਪੁੱਜ ਸਕੀ।

 

 

ਬੀਤੀ 22 ਜੁਲਾਈ ਨੂੰ ਚੰਦਰਯਾਨ–2 ਨੂੰ 170 X 45,475 ਕਿਲੋਮੀਟਰ ਦੇ ਅੰਡਾਕਾਰ ਗ੍ਰਹਿ–ਪੰਧ ਵਿੱਚ ਭੇਜਿਆ ਗਿਆ ਸੀ। ਇਸ ਨੂੰ ਜਿਓਸਿਨਕ੍ਰੋਨਸ ਸੈਟੇਲਾਇਟ ਲਾਂਚ ਵਹੀਕਲ–ਮਾਰਕ III (GSLV MK III) ਦੁਆਰਾ ਇੱਕ ਟੈਕਸਟ–ਬੁੱਕ ਸ਼ੈਲੀ ਵਿੱਚ ਭੇਜਿਆ ਗਿਆ ਸੀ।

 

 

ਆਰਬਿਟਰ ਦਾ ਵਜ਼ਨ 2,379 ਕਿਲੋਗ੍ਰਾਮ, ਹੈ; ਜਦ ਕਿ ਵਿਕਰਮ ਦਾ ਭਾਰ 1,471 ਕਿਲੋਗ੍ਰਾਮ ਹੈ। ਰੋਵਰ ‘ਪ੍ਰੱਗਿਆਨ’ ਦਾ ਵਜ਼ਨ 27 ਕਿਲੋਗ੍ਰਾਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandrayan-2 will enter Lunar Orbit today