ਭਾਰਤੀ ਪੁਲਾੜ ਖੋਜ ਸੰਗਠਨ (ISRO – ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ) ਨੇ ਦੱਸਿਆ ਹੈ ਕਿ ਭਾਰਤ ਵੱਲੋਂ ਆਪਣੇ ਚੰਨ–ਮਿਸ਼ਨ ਉੱਤੇ ਭੇਜਿਆ ਉਪਗ੍ਰਹਿ ‘ਚੰਦਰਯਾਨ–2’ ਆਉਂਦੀ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੁਵ ਦੀ ਧਰਤੀ ਉੱਤੇ ਉੱਤਰੇਗਾ।
ਇਸਰੋ ਨੇ ਇਹ ਜਾਣਕਾਰੀ ਇੱਕ ਟਵੀਟ ਰਾਹੀਂ ਦਿੱਤੀ ਹੈ।
ਚੰਦਰਯਾਨ–2 ਨੇ ਚੰਨ ਦੇ ਅਜਿਹੇ ਖੇਤਰ ਦੀ ਖੋਜ ਕਰਨੀ ਹੈ, ਜਿੱਥੇ ਸਦਾ ਹਨੇਰਾ ਰਹਿੰਦਾ ਹੈ ਤੇ ਸੂਰਜ ਦੀ ਰੌਸ਼ਨੀ ਉੱਥੇ ਨਾ ਕਦੇ ਅੱਪੜੀ ਹੈ ਤੇ ਨਾ ਹੀ ਭਵਿੱਖ ’ਚ ਕਦੇ ਅੱਪੜੇਗੀ। ਇੱਥੋਂ ਤੱਕ ਹਾਲੇ ਨਾ ਅਮਰੀਕੀ ਪੁਲਾੜ ਖੋਜ ਸੰਗਠਨ ‘ਨਾਸਾ’ ਤੇ ਨਾ ਹੀ ਰੂਸੀ ਜਾਂ ਚੀਨੀ ਪੁਲਾੜ ਮਿਸ਼ਨ ਕਦੇ ਪੁੱਜ ਸਕਿਆ ਹੈ।
ਚੰਦਰਯਾਨ–2 ਸਪੇਸਕ੍ਰਾਫ਼ਟ ਵਿੱਚ ਇੱਕ ਆਰਬਿਟਰ, ਇੱਕ ਲੈਂਡਰ ਤੇ ਇੱਕ ਰੋਵਰ ਹੈ।
ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਭਾਰਤ ਹੀ ਅਜਿਹਾ ਚੌਥਾ ਦੇਸ਼ ਹੈ, ਜਿਸ ਦਾ ਪੁਲਾੜ ਮਿਸ਼ਨ ਹੁਣ ਚੰਨ ਉੱਤੇ ਲੈਂਡ ਕਰਨ ਜਾ ਰਿਹਾ ਹੈ।