ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 ਨੇ ਭੇਜੀ ਚੰਨ ਦੀ ਸਤ੍ਹਾ ਦੀ ਪਹਿਲੀ ਚਮਕਦਾਰ ਤਸਵੀਰ

ਚੰਦਰਯਾਨ–2 ਨੇ ਭੇਜੀ ਚੰਨ ਦੀ ਪਹਿਲੀ ਚਮਕਦਾਰ ਤਸਵੀਰ

ਚੰਦਰਯਾਨ–2 ਨੇ ਚੰਨ ਦੀ ਸਤ੍ਹਾ (ਧਰਤੀ) ਦੀ ਪਹਿਲੀ ਚਮਕਦਾਰ ਤਸਵੀਰ ਭੇਜੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ – ISRO) ਨੇ ਵੀਰਵਾਰ ਨੂੰ ਚੰਦਰਯਾਨ–2 ਵੱਲੋਂ ਖਿੱਚੀ ਗਈ ਚੰਨ ਦੀ ਸਤ੍ਹਾ ਭਾਵ ਧਰਤੀ ਦੀ ਪਹਿਲੀ ਚਮਕਦਾਰ (ਇਲਿਊਮੀਨੇਟਡ) ਤਸਵੀਰ ਭੇਜੀ ਹੈ। ਇਸ ਤਸਵੀਰ ਵਿੱਚ ਚੰਨ ਉੱਤੇ ਰੌਸ਼ਨੀ ਵਿਖਾਈ ਦੇ ਰਹੀ ਹੈ।

 

 

ਇਸ ਤਸਵੀਰ ਨੂੰ ਚੰਨ ਉੱਤੇ ਪੁੱਜਣ ਵਾਲੇ ਮਿਸ਼ਨ ਚੰਦਰਯਾਨ–2 ਦੇ IIRS (ਇਮੇਜਿੰਗ ਇਨਫ਼੍ਰਾ–ਰੈੱਡ ਸਪੈਕਟ੍ਰੋਮੀਟਰ) ਪੇਅਲੋਡ ਨੇ ਖਿੱਚਿਆ ਹੈ। ਇਸ IIRS ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਜਿਸ ਨਾਲ ਉਹ ਚੰਨ ਦੀ ਸਤ੍ਹਾ ਨਾਲ ਤਬਦੀਲ ਹੋਣ ਵਾਲੀ ਸੂਰਜ ਦੀ ਰੌਸ਼ਨੀ ਨੂੰ ਨਾਪ ਸਕੇ। ਇਸਰੋ ਮੁਤਾਬਕ IIRS ਨੂੰ ਚੰਨ ਉੱਤੇ ਸੂਰਜ ਦੀਆਂ ਪਰਿਵਰਤਤ ਹੋਣ ਵਾਲੀਆਂ ਕਿਰਨਾਂ ਤੋਂ ਇਲਾਵਾ ਚੰਨ ਦੀ ਸਤ੍ਹਾ ਉੱਤੇ ਮੌਜੂਦ ਖਣਿਜ ਪਦਾਰਥਾਂ ਦਾ ਪਤਾ ਲਾਉਣ ਲਈ ਵੀ ਡਿਜ਼ਾਇਨ ਕੀਤਾ ਗਿਆ ਹੈ।

 

 

IIRS ਨੂੰ ਚੰਨ ਦੀ ਉਤਪਤੀ ਤੇ ਵਿਕਾਸ ਨੂੰ ਬਿਹਤਰ ਤਰੀਕੇ ਸਮਝਣ ਲਈ ਇਸਰੋ ਵੱਲੋਂ ਤਿਆਰ ਕੀਤਾ ਗਿਆ ਹੈ।

 

 

ਚੰਦਰਯਾਨ–2 ਵੱਲੋਂ ਖਿੱਚੀ ਗਈ ਚੰਨ ਦੀ ਜਿਹੜੀ ਤਸਵੀਰ ਇਸਰੋ ਨੇ ਜਾਰੀ ਕੀਤੀ ਹੈ, ਉਸ ਵਿੱਚ ਚੰਨ ਉੱਤੇ ਮੌਜੂਦ ਕੁਝ ਵੱਡੇ ਟੋਏ (ਕ੍ਰੇਟਰ) ਵਿਖਾਈ ਦੇ ਰਹੇ ਹਨ। ਇਸਰੋ ਨੇ ਆਪਣੇ ਇੰਕ ਬਿਆਨ ਵਿੱਚ ਦੱਸਿਆ ਹੈ ਕਿ ਇਸ ਤਸਵੀਰ ਤੋਂ ਬਾਅਦ ਚੰਨ ਬਾਰੇ ਕਈ ਅਹਿਮ ਤੇ ਨਵੀਂਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਚੰਦਰਯਾਨ–2 ਦੇ ਵਿਕਰਮ ਲੈਂਡਰ ਨੂੰ ਲੈ ਕੇ ਹੁਣ ਤੱਕ ਇਸਰੋ ਹੱਥ ਕੋਈ ਵੱਡੀ ਸਫ਼ਲਤਾ ਨਹੀਂ ਲੱਗੀ ਹੈ ਤੇ ਨਾ ਹੀ ਹੁਣ ਤੱਕ ਵਿਕਰਮ ਲੈਂਡ ਨਾਲ ਕੋਈ ਸੰਪਰਕ ਹੀ ਸਥਾਪਤ ਹੋ ਸਕਿਆ ਹੈ। ਦਰਅਸਲ, ਵਿਕਰਮ ਲੈਂਡਰ ਨੇ ਚੰਨ ਦੇ ਦੱਖਣੀ ਹਿੱਸੇ ਉੱਤੇ ਬੀਤੀ 6 ਸਤੰਬਰ ਨੂੰ ਸਾਫ਼ਟ ਲੈਂਡਿੰਗ ਕਰਨੀ ਸੀ ਪਰ ਚੰਨ ਦੀ ਸਤ੍ਹਾ ਤੋਂ ਸਿਰਫ਼ ਕੁਝ ਦੂਰੀ ਉੱਤੇ ਜਾ ਕੇ ਉਸ ਦਾ ਸੰਪਰਕ ਟੁੱਟ ਗਿਆ।

 

 

ਬਾਅਦ ’ਚ ਇੰਨਾ ਜ਼ਰੂਰ ਪਤਾ ਚੱਲਿਆ ਸੀ ਕਿ ਵਿਕਰਮ ਲੈਂਡਰ ਚੰਨ ਦੀ ਸਤ੍ਹਾ ਉੱਤੇ ਮੌਜੂਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandryan-2 sends 1st illuminated image of Moon