ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3-ਤਲਾਕ ਬਿਲ `ਤੇ ਘਮਸਾਨ ਦੌਰਾਨ ਰਾਜ ਸਭਾ 2 ਜਨਵਰੀ ਤੱਕ ਮੁਲਤਵੀ

3-ਤਲਾਕ ਬਿਲ `ਤੇ ਘਮਸਾਨ ਦੌਰਾਨ ਰਾਜ ਸਭਾ 2 ਜਨਵਰੀ ਤੱਕ ਮੁਲਤਵੀ

ਸੰਸਦ ਦੇ ਹੇਠਲੇ ਸਦਨ ਭਾਵ ਲੋਕ ਸਭਾ `ਚ ਤਿੰਨ-ਤਲਾਕ ਬਿਲ ਪਾਸ ਹੋਦ ਤੋਂ ਬਾਅਦ ਹੁਣ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਸ ਨੂੰ ਰਾਜ ਸਭਾ `ਚ ਪਾਸ ਕਰਵਾਉਣ ਦੀ ਹੈ। ਲੋਕ ਸਭਾ `ਚ ਇਸ ਬਿਲ ਦੇ ਹੱਕ ਵਿੱਚ 245 ਵੋਟਾਂ ਪਈਆਂ ਸਨ ਤੇ ਇਸ ਦੇ ਖਿ਼ਲਾਫ਼ ਸਿਰਫ਼ 11 ਵੋਟਾਂ ਭੁਗਤੀਆਂ ਸਨ। ਕਾਂਗਰਸ, ਆਲ ਇੰਡੀਆ ਅੰਨਾ ਡੀਐੱਮਕੇ, ਸਮਾਜਵਾਦੀ ਪਾਰਟੀ ਅਤੇ ਡੀਐੱਮਕੇ ਨੇ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕਰਦਿਆਂ ਸਦਨ ਤੋਂ ਵਾਕਆਊਟ ਕੀਤਾ।


ਇਸੇ ਰੌਲੇ-ਰੱਪੇ ਦੌਰਾਨ ਰਾਜ ਸਭਾ ਆਉਂਦੀ 2 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਗਈ।


ਰਾਜ ਸਭਾ `ਚ ਐੱਨਡੀਏ ਕੋਲ 90 ਮੈਂਬਰ ਹਨ। ਇਨ੍ਹਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ 73, 7 ਆਜ਼ਾਦ, ਸਿ਼ਵ ਸੈਨਾ ਦੇ 3, ਅਕਾਲੀ ਦਲ ਦੇ ਤਿੰਨ, ਬੋਡੋਲੈਂਡ ਪੀਪਲਜ਼ ਫ਼ਰੰਟ ਦਾ 1, ਸਿੱਕਿਮ ਫ਼ਰੰਟ ਦਾ 1, ਨਾਗਾ ਪੀਪਲਜ਼ ਫ਼ਰੰਟ ਦਾ 1, ਆਰਪੀਆਈ ਦਾ 1 ਸੰਸਦ ਮੈਂਬਰ ਸ਼ਾਮਲ ਹਨ; ਜਦ ਕਿ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਵੋਟਿੰਗ ਦੌਰਾਨ ਸਦਨ `ਚ ਗ਼ੈਰ-ਹਾਜ਼ਰ ਰਹਿ ਸਕਦੇ ਹਨ।


ਰਾਜ ਸਭਾ `ਚ ਫਿ਼ਲਹਾਲ ਵਿਰੋਧੀ ਧਿਰ ਦਾ ਪਾਸਾ ਗਿਣਤੀ ਦੇ ਹਿਸਾਬ ਨਾਲ ਸਰਕਾਰ `ਤੇ ਭਾਰੂ ਹੈ। ਮੌਜੂਦਾ ਹਾਲਾਤ `ਚ ਵਿਰੋਧੀ ਧਿਰ ਕੋਲ 145 ਸੰਸਦ ਮੈਂਬਰ ਹਨ। ਕਾਂਗਰਸ ਦੇ 50, ਟੀਐੱਮਸੀ ਦੇ 13, ਆਲ ਇੰਡੀਆ ਅੰਨਾ ਡੀਅੇੱਮਕੇ ਦੇ 13, ਸਮਾਜਵਾਦੀ ਪਾਰਟੀ ਦੇ 13, ਬੀਜੂ ਜਨਤਾ ਦਲ ਦੇ 9, ਲੈਫ਼ਟ ਫ਼ਰੰਟ ਦੇ 7, ਟੀਡੀਪੀ ਦੇ 6, ਟੀਆਰਐੱਸ ਦੇ 6, ਰਾਸ਼ਟਰੀ ਜਨਤਾ ਦਲ ਦੇ 5, ਬਹੁਜਨ ਸਮਾਜ ਪਾਰਟੀ ਦੇ 4, ਡੀਐੱਮਕੇ ਦੇ 4, ਐੱਨਸੀਪੀ ਦੇ 4, ਆਮ ਆਦਮੀ ਪਾਰਟੀ ਦੇ 3, ਕੇਸੀ(ਐੱਮ) ਦਾ ਇੱਕ, ਮੁਸਲਿਮ ਲੀਗ ਦਾ 1, ਜਨਤਾ ਦਲ(ਐੱਸ)-1, ਪੀਡੀਡੀ ਦੇ 2 ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਨਾਮਜ਼ਦ ਤੇ ਆਜ਼ਾਦ 3 ਸੰਸਦ ਮੈਂਬਰ - ਕੇਟੀਐੱਸ ਤੁਲਸੀ, ਰਿਤਬ੍ਰਤਾ ਬੈਲਰਜੀ, ਐੱਮਪੀ ਵੀਰੇਂਦਰ ਕੁਮਾਰ ਵੀ ਬਿਲ ਦੇ ਖਿ਼ਲਾਫ਼ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chaos on 3 talaq bill in Rajya Sabha