ਸ਼ਮਸ਼ਾਨਘਾਟ ’ਚ ਚਿਤਾ ਦੀਆਂ ਸੁਲਘਦੀਆਂ ਲੱਕੜਾਂ ਤੋਂ ਕੋਲ਼ਾ ਕੱਢ ਕੇ ਪਟਨਾ ਦੇ ਬਾਜ਼ਾਰਾਂ ਵਿੱਚ ਵੇਚਿਆ ਜਾ ਰਿਹਾ ਹੈ। ਬਾਂਸਘਾਟ ਦੇ ਸ਼ਮਸ਼ਾਨਘਾਟ ’ਚ ਜਦੋਂ ਵੀ ਕਿਸੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਹੁੰਦਾ ਹੈ, ਤਾਂ ਕੁਝ ਲੋਕ ਸਿਰਫ਼ ਇਹ ਉਡੀਕ ਕਰਦੇ ਹਨ ਕਿ ਕਦੋਂ ਪਰਿਵਾਰਕ ਮੈਂਬਰ ਉੱਥੋਂ ਜਾਣ। ਜਿਵੇਂ ਹੀ ਸਾਰੇ ਚਲੇ ਜਾਂਦੇ ਹਨ, ਉਹ ਲੋਕ ਬਲ਼ਦੀ ਚਿਤਾ ’ਚੋਂ ਲੱਕੜਾਂ ਕੱਢਣ ਵਿੱਚ ਜੁਟ ਜਾਂਦੇ ਹਨ।
ਚਿਤਾ ਦੀਆਂ ਲੱਕੜਾਂ ਕੋਲ਼ਾ ਬਣ ਜਾਂਦੀਆਂ ਹਨ ਤੇ ਇਹੋ ਕੋਲ਼ਾ ਬਾਜ਼ਾਰ ਵਿੱਚ ਆ ਜਾਂਦਾ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਇਸੇ ਕੋਲ਼ੇ ਉੱਤੇ ਛੱਲੀਆਂ, ਨਾੱਨ ਤੇ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਕੋਲ਼ੇ ਦੀ ਕੀਮਤ 300 ਰੁਪਏ ਪ੍ਰਤੀ 40 ਕਿਲੋ ਹੁੰਦਾ ਹੈ। ਇਸ ਨੂੰ ਕੋਈ ਖ਼ਰੀਦ ਸਕਦਾ ਹੈ।
ਇਸ ਖੇਡ ਵਿੱਚ ਕੁਝ ਅਪਰਾਧੀ ਵੀ ਜੁੜੇ ਹੋਏ ਹਨ; ਜਿਨ੍ਹਾਂ ਦੀ ਸ਼ਹਿ ਉੱਤੇ ਇਹ ਧੰਦਾ ਚੱਲ ਰਿਹਾ ਹੈ।
ਚਿਤਾ ਦੀਆਂ ਬਲ਼ਦੀਆਂ ਲੱਕੜੀਆਂ ਉੱਤੇ ਪਾਣੀ ਪਾ ਕੇ ਉਸ ਨੂੰ ਕੋਲ਼ਾ ਬਣਾਇਆ ਜਾਂਦਾ ਹੈ। ਪਰਿਵਾਰਕ ਮੈਂਬਰਾਂ ਨੂੰ ਕਦੇ ਸੁਫ਼ਨੇ ਵਿੱਚ ਵੀ ਅਜਿਹਾ ਕੋਈ ਖਿ਼ਆਲ ਨਹੀਂ ਹੁੰਦਾ ਹੈ ਕਿ ਉਨ੍ਹਾਂ ਦੇ ਮਿੱਤਰ–ਪਿਆਰੇ ਦੀ ਚਿਤਾ ਨਾਲ ਕੀ ਕੁਝ ਹੋਣ ਵਾਲਾ ਹੈ। ਫਿਰ ਕੋਲ਼ਾ ਬੋਰਿਆਂ ਵਿੱਚ ਭਰ ਕੇ ਗੁਦਾਮਾਂ ਤੱਕ ਪਹੁੰਚਾਇਆ ਜਾਂਦਾ ਹੈ।
ਇਸ ਸਾਰੇ ਕੰਮ ਵਿੱਚ ਲੱਗੇ ਗਿਰੋਹ ਦਾ ਸਰਗਨਾ ਜਿਤੇਂਦਰ ਨਾਂਅ ਦਾ ਇੱਕ ਆਦਮੀ ਹੈ।