ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਰੇਪ ਕੇਸ ’ਚ ਮੁਲਜ਼ਮ MLA ਸੇਂਗਰ ਵਿਰੁੱਧ ਦੋਸ਼ ਆਇਦ

ਉਨਾਓ ਰੇਪ ਕੇਸ ’ਚ ਮੁਲਜ਼ਮ MLA ਸੇਂਗਰ ਵਿਰੁੱਧ ਦੋਸ਼ ਆਇਦ

ਉਨਾਓ ਬਲਾਤਕਾਰ (ਰੇਪ) ਕਾਂਡ ਦੇ ਦੋਸ਼ੀ ਅਤੇ ਭਾਰਤੀ ਜਨਤਾ ਪਾਰਟੀ ਵਿੱਚੋਂ ਕੱਢੇ ਵਿਧਾਇਕ ਕੁਲਦੀਪ (MLA) ਸਿੰਘ ਸੇਂਗਰ ਵਿਰੁੱਧ ਅੱਜ ਦਿੱਲੀ ਦੀ ਤੀਸ ਹਜ਼ਾਰ ਅਦਾਲਤ ਵਿੱਚ ਦੋਸ਼ ਤੈਅ ਕਰ ਦਿੱਤੇ ਗਏ ਹਨ। ਇਹ ਕਾਰਵਾਈ ‘ਪੌਕਸੋ’ (POCSO – ਪ੍ਰੋਟੈਕਸ਼ਨ ਆੱਫ਼ ਚਿਲਡਰਨ ਫ਼੍ਰੌਮ ਸੈਕਸੁਅਲ ਆੱਫ਼ੈਂਸਜ਼) ਕਾਨੂੰਨ ਅਧੀਨ ਕੀਤੀ ਜਾ ਰਹੀ ਹੈ।

 

 

ਹਾਲੇ ਬੀਤੇ ਦਿਨੀਂ ਮੁਲਜ਼ਮ ਸੇਂਗਰ ਨੂੰ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ੍ਹ ’ਚੋਂ ਦਿੱਲੀ ਲਿਆਂਦਾ ਗਿਆ ਸੀ; ਕਿਉਂਕਿ ਇਸ ਮਾਮਲੇ ਦੀ ਸੁਣਵਾਈ ਹੁਣ ਦਿੱਲੀ ’ਚ ਚੱਲ ਰਹੀ ਹੈ। ਇਹ ਮਾਮਲਾ ਇੱਕ ਨਾਬਾਲਗ਼ ਕੁੜੀ ਨਾਲ ਬਲਾਤਕਾਰ ਦਾ ਹੈ।

 

 

ਬੀਤੇ ਦਿਨੀਂ ਸੇਂਗਰ ਤੇ ਉਸ ਦੇ 17 ਸਾਥੀਆਂ ਦੇ ਟਿਕਾਣਿਆਂ ਉੱਤੇ CBI ਨੇ  ਛਾਪੇ ਮਾਰੇ ਗਏ ਸਨ ਅਧਿਕਾਰੀਆਂ ਨੇ ਛਾਪਿਆਂ ਦੀ ਸਿਰਫ਼ ਗਿਣਤੀ ਦੱਸੀ ਸੀ

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਸਨਿੱਚਰਵਾਰ ਨੂੰ ਸੀਬੀਆਈ ਦੀ ਟੀਮ ਨੇ ਸੀਤਾਪੁਰ ਦੀ ਜੇਲ੍ਹ ਵਿੱਚ ਬੰਦ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਤੋਂ ਲਗਭਗ ਛੇ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਸੀਬੀਆਈ ਨੇ ਪੀੜਤ ਕੁੜੀ ਦੇ ਪਿੰਡ ਪੁੱਜ ਕੇ ਵੀ ਪੁੱਛਗਿੱਛ ਕੀਤੀ ਸੀ

 

 

ਜ਼ਖ਼ਮੀ ਪੀੜਤ ਕੁੜੀ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਅਧਿਕਾਰੀਆਂ ਦਾ ਰਜਿਸਟਰ ਵੀ ਤਲਬ ਕੀਤਾ ਗਿਆ ਸੀ। ਸੀਬੀਆਈ ਦੇ ਐੱਸਪੀ ਸੰਤੋਸ਼ ਕੁਮਾਰ, ਡਿਪਟੀ ਐੱਸਪੀ ਆਰ.ਆਰ. ਤ੍ਰਿਪਾਠੀ ਸੀਓ ਨਾਲ ਦੁਪਹਿਰ ਬਾਅਦ ਮਾਖੀ ਥਾਣੇ ਪੁੱਜੇ। ਉਨ੍ਹਾਂ ਕ੍ਰਾਈਮ ਤੇ ਡਿਊਟੀ ਰਜਿਸਟਰ ਵੇਖਿਆ

 

 

ਥਾਣੇਦਾਰ ਨੇ ਪੁੱਛਿਆ ਕਿ ਸੜਕ ਹਾਦਸੇ (ਜਿਸ ਵਿੱਚ ਪੀੜਤ ਕੁੜੀ ਤੇ ਉਸ ਦਾ ਵਕੀਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਤੇ ਉਸ ਦੇ ਦੋ ਨੇੜਲੇ ਰਿਸ਼ਤੇਦਾਰ ਮਾਰੇ ਵੀ ਗਏ ਸਨ) ਵਾਲੇ ਦਿਨ ਜਿਹੜੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਉਹ ਉਸ ਕੁੜੀ ਦੇ ਜਾਣ ਤੋਂ ਬਾਅਦ ਕਿੱਥੇ ਸਨ। ਕਿਤੇ ਅਜਿਹਾ ਤਾਂ ਨਹੀਂ ਸੀ ਕਿ ਉਹ ਬਿਨਾ ਦੱਸੇ ਗ਼ਾਇਬ ਹੋ ਗਏ ਸਨ

 

 

ਹਾਸਦੇ ਵਿੱਚ ਜ਼ਖ਼ਮੀ ਵਕੀਲ ਮਹਿੰਦਰ ਸਿੰਘ ਦੇ ਘਰ ਛੋਟੇ ਭਰਾ ਬਾਲੇਂਦਰ ਸਿੰਘ, ਰਾਮ ਲਖਨ ਸਿੰਘ, ਸੰਦੀਪ ਤੇ ਅਤੁਲ ਨਾਲ ਗੱਲਬਾਤ ਕੀਤੀ ਗਈ

 

 

28 ਜੁਲਾਈ ਨੂੰ ਘਰ ਤੋਂ ਬਾਹਰ ਜਾਂਦੇ ਸਮੇਂ ਮਹਿੰਦਰ ਨੇ ਕੁਝ ਦੱਸਿਆ ਸੀ ਕਿ ਨਹੀਂ; ਇਸ ਦਾ ਵੀ ਪੁਲਿਸ ਨੇ ਪਤਾ ਲਾਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Charges framed against Unnao Rape Case accused MLA Sengar