ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ’ਚ 6 ਲੋਕਾਂ ਦੇ ਕਤਲ ਮਾਮਲੇ ’ਚ 14 ਸਾਲਾਂ ’ਚ ਪਹਿਲੀ ਚਾਰਜਸ਼ੀਟ ਦਾਇਰ

ਕੇਰਲ ਚ 14 ਸਾਲਾਂ ਦੌਰਾਨ ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਹੱਤਿਆ ਕਰਨ ਦੇ ਸਨਸਨੀਖੇਜ਼ ਕੇਸ ਵਿੱਚ ਪੁਲਿਸ ਨੇ ਬੁੱਧਵਾਰ ਨੂੰ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ ਵਿਚ ਜੌਲੀ ਜੋਸਫ਼ ਨੂੰ ਮੁੱਖ ਦੋਸ਼ੀ ਦੱਸਿਆ ਗਿਆ ਹੈ ਜਿਸ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਜ਼ਹਿਰ ਦਿੱਤਾ ਸੀ।

 

ਸੁਪਰਡੈਂਟ ਆਫ ਪੁਲਿਸ (ਦਿਹਾਤੀ) ਕੇ ਜੀ ਸਿਮੋਨ ਨੇ ਕਿਹਾ ਕਿ ਮੁੱਖ ਮੁਲਜ਼ਮ ਜੌਲੀ ਦੇ ਪਤੀ ਰਾਏ ਥਾਮਸ ਦੇ ਕਤਲ ਮਾਮਲੇ ਚ ਤਿੰਨ ਹੋਰ ਲੋਕ ਵੀ ਮੁਲਜ਼ਮ ਹਨ। ਇਨ੍ਹਾਂ ਚ ਜੋਲੀ ਦਾ ਕਰੀਬੀ ਦੋਸਤ ਐਮ ਐਸ ਮੈਥਿਊ, ਪ੍ਰਜੀ ਕੁਮਾਰ ਅਤੇ ਸੀਪੀਆਈ (ਐਮ) ਦੇ ਸਾਬਕਾ ਕਾਰਕੁਨ ਕੇ ਮਨੋਜ ਸ਼ਾਮਲ ਹਨ।

 

ਰਾਏ ਥਾਮਸ ਦੀ 30 ਦਸੰਬਰ 2011 ਨੂੰ ਸਾਈਨਾਇਡ ਵਾਲਾ ਖਾਣਾ ਖਾਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜੌਲੀ ਅਤੇ ਦੋ ਹੋਰਾਂ ਨੂੰ ਪਿਛਲੇ ਸਾਲ 5 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਇੱਕ ਵਿਸ਼ੇਸ਼ ਜਾਂਚ ਟੀਮ ਨੇ ਰਾਏ ਦੇ ਯੂਐਸ-ਅਧਾਰਤ ਭਰਾ ਦੀ ਸ਼ਿਕਾਇਤ ਮਗਰੋਂ 2002 ਤੋਂ 2016 ਦਰਮਿਆਨ ਛੇ ਮੌਤਾਂ ਦੀ ਜਾਂਚ ਸ਼ੁਰੂ ਕੀਤੀ ਸੀ।

 

ਇਸ ਤੋਂ ਪਹਿਲਾਂ ਰਾਏ ਥਾਮਸ ਦੀ ਮਾਂ ਅੰਨੰਮਾ ਥਾਮਸ ਅਤੇ ਉਨ੍ਹਾਂ ਦੇ ਪਿਤਾ ਟੌਮ ਥਾਮਸ ਦੀ 2008 ਚ ਮੌਤ ਹੋ ਗਈ ਸੀ। ਅੰਨਾਮਾ ਦੇ ਭਰਾ ਮੈਥਿਊ ਦੀ 2014 ਚ ਮੌਤ ਹੋ ਗਈ ਸੀ ਤੇ ਦੋ ਰਿਸ਼ਤੇਦਾਰ ਸਿਲੀ ਤੇ ਉਸਦੀ ਇੱਕ ਸਾਲ ਦੀ ਬੇਟੀ ਦੀ ਸਾਲ 2016 ਚ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chargesheet in kerala case in which 6 people murdered in 14 years