ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਲਟਵਾਰ ਕਰਦਿਆਂ ਕਿਹਾ ਕਿ ਅਰਥਵਿਵਸਥਾ ਬਾਰੇ ਚ ਉਨ੍ਹਾਂ ਦੇ ਗਿਆਨ ਦਾ ਉਹ ਸਤਿਕਾਰ ਕਰਦੇ ਹਨ ਪਰ ਇੱਕ ਚਾਹ ਵਾਲੇ ਨੇ ਉਨ੍ਹਾਂ ਤੋਂ ਸੋਹਣਾ ਕੰਮ ਕੀਤਾ ਹੈ।
ਕਿਤਾਬ ‘ਨਰਿੰਦਰ ਮੋਦੀ : ਕ੍ਰਿਏਟਿਵ ਡਿਸਰਪਟਰ ਦ ਮੇਕਰ ਆਫ਼ ਨਿਊ ਇੰਡੀਆ’ ਦੀ ਰਿਲੀਜ਼ ਮੌਕੇ ਸ਼ਾਹ ਨੇ ਵਿਰੋਧੀ ਧੜੇ ਦੀ ਉਸ ਅਲੋਚਨਾ ਨੂੰ ਵੀ ਖਾਰਿਜ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਿਰੰਕੁਸ਼ ਹੋ ਕੇ ਕੰਮ ਕਰ ਰਹੇ ਹਨ। ਸ਼ਾਹ ਨੇ ਕਿਹਾ ਕਿ ਉਨ੍ਹਾਂ ਦੇ ਆਲੋਚਕ ਪੱਕੇ ਇਰਾਦੇ ਅਤੇ ਤਾਨਾਸ਼ਾਹੀ ਵਿਚਾਲੇ ਫਰਕ ਨਹੀਂ ਸਮਝਦੇ। ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਨਾ ਸਿਰਫ ਦੇਸ਼ ਦੇ ਖ਼ਜ਼ਾਨੇ ਦਾ ਘਾਟਾ ਘੱਟ ਕੀਤਾ ਬਲਕਿ ਮਹਿੰਗਾਈ ਨੂੰ ਵੀ ਘੱਟ ਕੀਤਾ।
ਸ਼ਾਹ ਨੇ ਕਿਹਾ, ਮਨਮੋਹਨ ਸਿੰਘ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਚ ਅਰਥਵਿਵਸਥਾ ਨੂੰ 9ਵੇਂ ਸਥਾਨ ਤੇ ਲਿਆ ਦਿੱਤਾ। ਅਸੀਂ 5 ਸਾਲ ਚ ਇਸਨੂੰ 6ਵੇਂ ਸਥਾਨ ਤੇ ਲਿਆ ਦਿੱਤਾ ਅਤੇ 6 ਮਹੀਨਿਆਂ ਤੋਂ ਘੱਟ ਸਮੇਂ ਚ ਇਹ 5ਵੇਂ ਸਥਾਨ ਤੇ ਪੁੱਜ ਜਾਵੇਗੀ।
ਉਨ੍ਹਾਂ ਕਿਹਾ ਕਿ ਤੇ ਮਨਮੋਹਨ ਸਿੰਘ ਜੀ ਸਾਨੂੰ ਅਰਥਵਿਵਸਥਾ ਸਿਖਾ ਰਹੇ ਨੇ। ਮਨਮੋਹਨ ਸਿੰਘ ਜੀ ਤੁਸੀਂ ਅਰਥਸ਼ਾਸਤਰੀ ਹੋ ਅਤੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ।
ਸ਼ਾਹ ਨੇ ਕਿਹਾ, ਮਨਮੋਹਨ ਸਿੰਘ ਜੀ ਤੁਹਾਡੇ ਗਿਆਨ ਦੀ ਡੂੰਘਾਈ ਨੂੰ ਲੈ ਕੇ ਕੋਈ ਮੁੱਦਾ ਨਹੀਂ ਹੈ ਪਰ ਇੱਕ ਚਾਹ ਵਾਲੇ ਨੇ ਦੇਸ਼ ਨੂੰ ਚਲਾਉਣ ਲਈ ਸੋਹਣਾ ਕੰਮ ਕੀਤਾ। ਅਮਿਤ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੁਆਰਾ ਲਏ ਗਏ 30 ਇਤਿਹਾਸਿਕ ਫੈਸਲਿਆਂ ਨੂੰ ਗਿਣਾ ਸਕਦੇ ਹਨ ਬਲਕਿ ਕੁੱਝ ਪਿਛਲੀਆਂ ਸਰਕਾਰਾਂ ਨੇ 30 ਸਾਲ ਚ ਅਜਿਹੇ 4 ਜਾਂ 5 ਫੈਸਲੇ ਹੀ ਕੀਤੇ।