ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ-ਹਿਸਾਰ ਉਡਾਣ 15 ਅਕਤੂਬਰ ਤੋਂ ਸ਼ੁਰੂ ਹੋਣ ਦੇ ਆਸਾਰ

ਚੰਡੀਗੜ੍ਹ-ਹਿਸਾਰ ਉਡਾਣ 15 ਅਕਤੂਬਰ ਤੋਂ ਸ਼ੁਰੂ ਹੋਣ ਦੇ ਆਸਾਰ

ਹਿਸਾਰ ਦੇ ਹਵਾਈ ਅੱਡੇ `ਤੇ ਆਉਂਦੀ 15 ਅਕਤੂਬਰ ਤੋਂ ਉਡਾਣਾਂ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਨੇ ਹਿਸਾਰ-ਚੰਡੀਗੜ੍ਹ ਅਤੇ ਹਿਸਾਰ-ਦਿੱਲੀ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੋਂ ਇੱਕ ਹਫ਼ਤੇ `ਚ ਇਨ੍ਹਾਂ ਦੋਵੇਂ ਰੂਟਾਂ `ਤੇ ਛੇ ਉਡਾਣਾਂ ਹੋਇਆ ਕਰਨਗੀਆਂ।


ਹਿਸਾਰ ਦੇ ਸਿਵਲ ਹਵਾਈ ਅੱਡੇ `ਤੇ ਹਵਾਈ ਜਹਾਜ਼ਾਂ ਦੇ ਰੱਖ-ਰਖਾਅ, ਮੁਰੰਮਤ ਤੇ ਓਵਰਹਾਲਿੰਗ ਦੀ ਸਹੂਲਤ ਵੀ ਉਪਲਬਧ ਰਹੇਗੀ। ਇੰਝ ਦਿੱਲੀ ਹਵਾਈ ਅੱਡੇ ਤੋਂ ਭੀੜ-ਭੜੱਕਾ ਕੁਝ ਹੱਦ ਤੱਕ ਘੱਟ ਹੋਵੇਗਾ। ਇਹ ਜਾਣਕਾਰੀ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ।


ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ 15 ਅਗਸਤ ਤੋਂ ਹਿਸਾਰ ਦੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ।


ਬੁਲਾਰੇ ਨੇ ਦੱਸਿਆ ਕਿ ਆਮ ਜਨਤਾ ਲਈ ਖੁੱਲ੍ਹਣ ਵਾਲੇ ਯਾਤਰੀ ਟਰਮੀਨਲ `ਤੇ ਸਾਮਾਨ ਦੀ ਐਕਸ-ਰੇਅ ਸਕੈਨਿੰਗ, ਰਿਸੈਪਸ਼ਨ ਦਾ ਖੇਤਰ ਜਿਹੀਆਂ ਸਭ ਸਹੂਲਤਾਂ ਉਪਲਬਧ ਰਹਿਣਗੀਆਂ। ਦਰਅਸਲ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਇਸ ਹਵਾਈ ਅੱਡੇ ਨੂੰ ‘ਆਰਸੀਐੱਸ-ਉਡਾਣ` ਯੋਜਨਾ ਅਧੀਨ ਚੁਣਿਆ ਹੈ, ਜਿਸ ਵਿੱਚ ਪਿਨੈਕਲ ਏਅਰਵੇਜ਼ ਲਿਮਿਟੇਡ ਨਾਂਅ ਦੀ ਇੱਕ ਏਅਰਲਾਈਨ ਦੋ ਰੂਟਾਂ ‘ਦਿੱਲੀ-ਹਿਸਾਰ ਅਤੇ ਹਿਸਾਰ-ਚੰਡੀਗੜ੍ਹ` ਉੱਤੇ ਉਡਾਣਾਂ ਭਰਿਆ ਕਰੇਗੀ।


ਇਸ ਵੇਲੇ ਇਹ ਏਅਰਲਾਈਨ ਭਾਰਤੀ ਏਅਰਪੋਰਟਸ ਅਥਾਾਰਟੀ (ਏਏਆਈ) ਤੋਂ ਪ੍ਰਵਾਲਗੀ ਲੈ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chd-Hisar Flight likely to be from 15 Oct