ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਤੀ ਹੀ ਆਨਲਾਈਨ ਰਜਿਸਟਰ ਹੋਵੇਗੀ FIR, ਮੋਦੀ ਦਾ ਸੁਪਨਾ ਪੂਰਾ

ਆਨਲਾਈਨ ਰਜਿਸਟਰ ਹੋਵੇਗੀ FIR

ਲੋਕ ਛੇਤੀ ਹੀ ਸੱਤ ਅਪਰਾਧਾਂ ਤੇ ਸਬੰਧਿਤ ਸੇਵਾਵਾਂ ਦੀ ਸ਼ਿਕਾਇਤ ਨੂੰ ਆਨਲਾਈਨ ਰਜਿਸਟਰ ਕਰਾ ਸਕਣਗੇ ਅਤੇ ਐਫਆਈਆਰ ਵੀ ਦਰਜ ਸਕਣਗੇ। ਇਸ ਸਬੰਧ ਵਿਚ ਸਾਰੇ ਰਾਜਾਂ ਲਈ ਕੇਂਦਰ "ਨਾਗਰਿਕ ਕੇਂਦਰਿਤ ਪੋਰਟਲ" ਸ਼ੁਰੂ ਕਰਨ ਜਾ ਰਿਹਾ ਹੈ।

 

ਇਸ ਪੋਰਟਲ ਤੋਂ ਲੋਕ ਆਪਣੇ ਘਰੇਲੂ ਸਹਾਇਕ, ਡਰਾਈਵਰ, ਕਿਰਾਏਦਾਰ ਜਾਂ ਕੋਈ ਹੋਰ ਜਾਣਕਾਰੀ ਇਕੱਠੀ ਕਰਨ ਦੇ ਯੋਗ ਹੋਣਗੇ।

 

ਨਿਊਜ਼ ਏਜੰਸੀ ਭਾਸ਼ਾ ਦੇ ਅਨੁਸਾਰ, ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਨਾਗਰਿਕ ਕੇਂਦਰਿਤ ਪੋਰਟਲ ਜਲਦੀ ਹੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਵਿੱਚ ਲਾਂਚ ਲਈ ਤਿਆਰ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ

 

ਇਹ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਤੇ ਕੁਸ਼ਲ ਪੁਲਿਸ ਜਾਂਚ ਵਿੱਚ ਮਦਦ ਦੇਣ ਲਈ ਗ੍ਰਹਿ ਮੰਤਰਾਲੇ ਦੀ 'ਸਮਾਰਟ' ਪੁਲਿਸ ਪਹਿਲ ਹੈ. ਇਹ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੀ।

 

ਇਹ ਫੋਰਮ 34 ਰਾਜਾਂ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਸੱਤ ਅਪਰਾਧਾਂ ਅਤੇ ਸਬੰਧਿਤ ਸੇਵਾਵਾਂ ਦੇ ਸਬੰਧ ਵਿਚ ਐੱਫ ਆਈ ਆਰ ਦਰਜ ਕਰਨ ਲਈ ਆਨਲਾਈਨ ਸਹੂਲਤ ਪ੍ਰਦਾਨ ਕਰੇਗਾ। ਇਸ ਵਿੱਚ ਕਰਮਚਾਰੀਆਂ, ਕਿਰਾਏਦਾਰਾਂ ਅਤੇ ਨਰਸਾਂ ਦੀ ਤਸਦੀਕ, ਜਨਤਕ ਸਮਾਗਮਾਂ ਦਾ ਆਯੋਜਨ ਕਰਨ ਦੀ ਇਜਾਜ਼ਤ ਸ਼ਾਮਲ ਹੈ।

 

ਅਧਿਕਾਰੀ ਨੇ ਕਿਹਾ ਕਿ ਨਾਗਰਿਕਾਂ ਦੀਆਂ ਰਿਪੋਰਟਾਂ ਅਤੇ ਬੇਨਤੀਆਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਿਨਾਂ ਦੇਰੀ ਕੀਤੇ ਭੇਜੀਆਂ ਜਾਂਦੀਆਂ ਹਨ।

 

ਸਮਾਰਟ ਪੁਲਿਸ 'ਤੇ ਜ਼ੋਰ

 

2014 ਵਿੱਚ ਗੁਹਾਟੀ ਵਿੱਚ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸਮਾਰਟ ਪੁਲਿਸ ਦੇ ਸੰਕਲਪ 'ਤੇ ਜ਼ੋਰ ਦਿੱਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:check how to register online fir step by step learn to file fir online