ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਰਮ ਲੈਂਡਰ ਲੱਭਣ ’ਚ ਚੇਨਈ ਦੇ ਇੰਜੀਨੀਅਰ ਨੇ ਕੀਤੀ ‘ਨਾਸਾ’ ਦੀ ਮਦਦ

ਵਿਕਰਮ ਲੈਂਡਰ ਲੱਭਣ ’ਚ ਚੇਨਈ ਦੇ ਇੰਜੀਨੀਅਰ ਨੇ ਕੀਤੀ ‘ਨਾਸਾ’ ਦੀ ਮਦਦ

ਚੰਨ ਦੀ ਸਤ੍ਹਾ ਉੱਤੇ ਹਾਦਸਾਗ੍ਰਸਤ ਹੋਏ ਚੰਦਰਯਾਨ–2 ਦੇ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਇੱਕ ਸੈਟੇਲਾਇਟ ਨੇ ਸੋਮਵਾਰ ਨੂੰ ਲੱਭ ਲਿਆ ਹੈ ਪਰ ਉਸ ਨੂੰ ਲੱਭਣ ਵਿੱਚ ਚੇਨਈ ਦੇ ਇੱਕ ਇੰਜੀਨੀਅਰ ਤੇ ਬਲੌਗਰ ਸ਼ਨਮੁਗਾ ਸੁਬਰਾਮਨੀਅਮ ਨੇ ਮਦਦ ਕੀਤੀ ਹੈ।

 

 

ਸ੍ਰੀ ਸ਼ਨਮੁਗਾ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਉਸ ਨੂੰ ਇੱਕ ਚੁਣੌਤੀ ਵਜੋਂ ਲੈਂਦਿਆਂ ਖ਼ੁਦ ਇਸ ਦੀ ਭਾਲ਼ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੈਂ ਸੋਚਿਆ ਕਿ ਜੇ ਕੋਈ ਚੀਜ਼ ਇੰਨੀ ਔਖੀ ਹੈ ਕਿ ‘ਨਾਸਾ’ ਵੀ ਉਸ ਨੂੰ ਲੱਭ ਨਹੀਂ ਸਕ ਰਿਹਾ, ਤਾਂ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ। ਉਨ੍ਹਾਂ ਕਿਹਾ ਕਿ ਜੇ ਵਿਕਰਮ ਲੈਂਡਰ ਸਫ਼ਲਤਾਪੂਰਬਕ ਲੈਂਡ ਹੋ ਗਿਆ ਹੁੰਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਭਾਰਤੀਆਂ ਉੱਤੇ ਖ਼ਾਸ ਪ੍ਰਭਾਵ ਪਾਉਂਦਾ। ਪਰ ਉਸ ਦੇ ਗੁਆਚ ਜਾਣ ਤੋਂ ਬਾਅਦ ਹਰ ਥਾਂ ਉਸ ਦੀ ਚਰਚਾ ਹੋਣ ਲੱਗੀ ਸੀ।

 

 

ਸ੍ਰੀ ਸੁਬਰਾਮਨੀਅਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਖੋਜ ਅਰੰਭ ਕੀਤੀ, ਤਾਂ ਚੇਨਈ ’ਚ ਉਨ੍ਹਾਂ ਆਪਣੇ ਕੰਪਿਊਟਰ ਉੱਤੇ LRCO ਵੱਲੋਂ ਜਾਰੀ ਕੀਤੀਆਂ ਗਈਆਂ ਕੁਝ ਤਸਵੀਰਾਂ ਤੋਂ ਉਨ੍ਹਾਂ ਨੂੰ ਕੁਝ ਸੁਰਾਗ਼ ਮਿਲੇ। ‘ਨਾਸਾ’ ਨੇ ਉਸ ਲੱਭਣ ਦਾ ਸਿਹਰਾ ਸੁਬਰਾਮਨੀਅਨ ਹੁਰਾਂ ਸਿਰ ਬੰਨ੍ਹਿਆ ਤੇ ਬਾਕਾਇਦਾ ਇਸ ਬਾਰੇ ਐਲਾਨ ਕੀਤਾ।

 

 

[ ਅਮਰੀਕੀ ਨਾਸਾਨੇ ਚੰਨ ’ਤੇ ਲੱਭ ਲਿਆ ਭਾਰਤ ਦਾ ਵਿਕਰਮ ਲੈਂਡਰ ]

 

 

 

ਦਰਅਸਲ, ਬੀਤੀ 26 ਸਤੰਬਰ ਨੂੰ ‘ਨਾਸਾ’ ਨੇ ਇੱਕ ਮੋਜ਼ੇਕ ਤਸਵੀਰ ਜਾਰੀ ਕੀਤੀ ਸੀ ਤੇ ਲੋਕਾਂ ਨੂੰ ਲੈਂਡਰ ਦੇ ਸੰਕੇਤ ਲੱਭਣ ਲਈ ਸੱਦਾ ਦਿੱਤਾ ਸੀ। ਉਸ ਤੋਂ ਬਾਅਦ ਹੀ ਸ੍ਰੀ ਸੁਬਰਾਮਨੀਅਨ ਨਾਂਅ ਦੇ ਵਿਅਕਤੀ ਨੇ ਮਲਬੇ ਦੀ ਹਾਂ–ਪੱਖੀ ਪਛਾਣ ਨਾਲ LRO ਪ੍ਰੋਜੈਕਟ ਨਾਲ ਸੰਪਰਕ ਕੀਤਾ।

 

 

ਸ੍ਰੀ ਸ਼ਾਨਮੁਗਾ ਸੁਬਰਾਮਨੀਅਨ ਵੱਲੋਂ ਹਾਦਸੇ ਵਾਲੀ ਥਾਂ ਦੇ ਉੱਤਰ–ਪੱਛਮ ਵਿੱਚ ਲਗਭਗ 750 ਮੀਟਰ ਦੀ ਦੂਰੀ ਉੱਤੇ ਸਥਿਤ ਮਲਬੇ ਨੂੰ ਪਹਿਲਾਂ ਮੋਜ਼ੇਕ ਵਿੱਚ ਸਿੰਗਲ ਚਮਕਦਾਰ ਪਿਕਸਲ ਦੀ ਪਛਾਣ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chennai Engineer helped NASA in finding Vikram Lander