ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ITBP ਜਵਾਨਾਂ ਵਿਚਕਾਰ ਖੂਨੀ ਝੜਪ, 6 ਦੀ ਮੌਤ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ 'ਚ ਭਾਰਤ-ਤਿੱਬਤ ਸੀਮਾ ਪੁਲਿਸ ਦੇ ਕੈਂਪ 'ਚ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਾਂਸਟੇਬਲ ਨੇ ਆਪਣੇ 5 ਸਾਥੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਜਾਨ ਦੇ ਦਿੱਤੀ। ਇਸ ਘਟਨਾ 'ਚ 2 ਲੋਕ ਜ਼ਖਮੀ ਹੋਏ ਹਨ। 
 

ਬਸਤਰ ਖੇਤਰ ਦੇ ਡੀਆਈਜੀ ਸੁੰਦਰਰਾਜ ਪੀ. ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਕਡੇਨਾਰ ਪਿੰਡ 'ਚ ਸਥਿਤ ਆਈਟੀਬੀਪੀ ਦੇ 45ਵੀਂ ਬਟਾਲੀਅਨ ਦੇ ਕੈਂਪ 'ਚ ਅੱਜ ਜਵਾਨਾਂ ਵਿਚਕਾਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ 6 ਜਵਾਨਾਂ ਦੀ ਮੌਤ ਹੋ ਗਈ। ਸੁੰਦਰਰਾਜ ਨੇ ਦੱਸਿਆ ਕਿ ਅੱਜ ਕੈਂਪ 'ਚ ਆਈਟੀਬੀਪੀ ਦੇ ਇੱਕ ਜਵਾਨ ਨੇ ਕਥਿਤ ਤੌਰ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 
 

ਜ਼ਖਮੀ ਜਵਾਨਾਂ ਨੂੰ ਹੈਲੀਕਾਪਟਰ ਤੋਂ ਰਾਏਪੁਰ ਰੈਫਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਹਿਮਾਨ ਖਾਨ ਨਾਂ ਦੇ ਕਾਂਸਟੇਬਲ ਨੇ ਪਹਿਲਾਂ ਆਪਣੇ 5 ਸਾਥੀਆਂ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਰ ਲਈ। ਹਾਲੇ ਤਕ ਮਿਲੀ ਜਾਣਕਾਰੀ ਮੁਤਾਬਕ ਛੁੱਟੀਆਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਰਹਿਮਾਨ ਖਾਨ ਨੇ ਇਹ ਕਦਮ ਚੁੱਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh 6 ITBP Jawans Killed After Colleague Opens Fire