ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ : ਚੋਣ ਡਿਊਟੀ 'ਤੇ ਆਏ ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ, ਫਿਰ ਕੀਤੀ ਖੁਦਕੁਸ਼ੀ

ਰਾਂਚੀ ਦੇ ਓ.ਪੀ. ਖੇਤਰ 'ਚ ਤਾਇਨਾਤ ਛੱਤੀਸਗੜ੍ਹ ਆਰਮਡ ਫੋਰਸਿਸ ਦੇ ਜਵਾਨਾਂ ਵਿਚਕਾਰ ਆਪਸੀ ਵਿਵਾਦ 'ਚ ਇੱਕ ਜਵਾਨ ਨੇ ਕੰਪਨੀ ਕਮਾਂਡਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਹਾਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ। ਇਸ ਦੌਰਾਨ ਹੋਈ ਗੋਲੀਬਾਰੀ 'ਚ ਦੋ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
 

ਦੱਸਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਹਥਿਆਰਬੰਦ ਫੌਜ 4 ਬਟਾਲੀਅਨ ਬੀ ਕੰਪਨੀ ਦੇ ਜਵਾਨ ਝਾਰਖੰਡ 'ਚ ਚੋਣ ਡਿਊਟੀ 'ਤੇ ਤਾਇਨਾਤ ਹਨ। ਇਨ੍ਹਾਂ ਜਵਾਨਾਂ ਨੂੰ ਰਾਂਚੀ ਦੇ ਖੇਡਗਾਓਂ ਸਟੇਡੀਅਮ 'ਚ ਠਹਿਰਾਇਆ ਗਿਆ। ਇਸ ਦੌਰਾਨ ਆਪਸੀ ਵਿਵਾਦ 'ਚ ਜਵਾਨ ਵਿਕਰਮ ਰਾਜਵਾੜੇ ਨੇ ਕੰਪਨੀ ਕਮਾਂਡਰ ਮੇਲਾ ਰਾਮ ਕੁੱਰੇ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਬਚਾਅ ਲਈ ਪੁੱਜੇ ਦੋ ਜਵਾਨ ਵੀ ਜ਼ਖਮੀ ਹੋ ਗਏ।
 

ਰਾਂਚੀ ਦੇ ਸੀਨੀਅਰ ਪੁਲਿਸ ਮੁਖੀ ਅਨੀਸ਼ ਗੁਪਤਾ ਮੁਤਾਬਿਕ ਇਹ ਘਟਨਾ ਸਵੇਰੇ ਲਗਭਗ 6.30 ਵਜੇ ਖੇਲਗਾਓਂ 'ਚ ਵਾਪਰੀ। ਇਨ੍ਹਾਂ ਜਵਾਨਾਂ ਨੂੰ ਇੱਥੇ ਦੂਜੇ ਗੇੜ ਦੀ ਚੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਲਈ ਠਹਿਰਾਇਆ ਗਿਆ ਸੀ। ਮੁਢਲੀ ਜਾਂਚ ਮੁਤਾਬਿਕ ਕੰਪਨੀ ਕਮਾਂਡਰ ਅਤੇ ਜਵਾਨ 'ਚ ਕਿਸੇ ਗੱਲ ਕਰ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਗੁੱਸੇ 'ਚ ਜਵਾਨ ਨੇ ਆਪਣੇ ਹਥਿਆਰ ਨਾਲ ਕੰਪਨੀ ਕਮਾਂਡਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਜਵਾਨ ਨੇ ਆਪਣੇ ਹਥਿਆਰ ਨਾਲ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh Armed Police Force Soldier Shot Company Commander and Committed Suicide in Jharkhand