ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ: ਨਕਸਲੀ ਹਮਲੇ ’ਚ ਦੂਰਦਰਸ਼ਨ ਕੈਮਰਾਮੈਨ ਦੀ ਮੌਤ, 2 ਪੁਲਿਸ ਮੁਲਾਜ਼ਮ ਸ਼ਹੀਦ

1 / 4ਨਕਸਲੀ ਹਮਲੇ ’ਚ ਦੂਰਦਰਸ਼ਨ ਕੈਮਰਾਮੈਨ ਦੀ ਮੌਤ, 2 ਪੁਲਿਸ ਮੁਲਾਜ਼ਮ ਵੀ ਸ਼ਹੀਦ

2 / 4ਨਕਸਲੀ ਹਮਲੇ ’ਚ ਦੂਰਦਰਸ਼ਨ ਕੈਮਰਾਮੈਨ ਦੀ ਮੌਤ, 2 ਪੁਲਿਸ ਮੁਲਾਜ਼ਮ ਵੀ ਸ਼ਹੀਦ

3 / 4ਨਕਸਲੀ ਹਮਲੇ ’ਚ ਦੂਰਦਰਸ਼ਨ ਕੈਮਰਾਮੈਨ ਦੀ ਮੌਤ, 2 ਪੁਲਿਸ ਮੁਲਾਜ਼ਮ ਵੀ ਸ਼ਹੀਦ

4 / 4ਨਕਸਲੀ ਹਮਲੇ ’ਚ ਦੂਰਦਰਸ਼ਨ ਕੈਮਰਾਮੈਨ ਦੀ ਮੌਤ, 2 ਪੁਲਿਸ ਮੁਲਾਜ਼ਮ ਵੀ ਸ਼ਹੀਦ

PreviousNext

ਮਾਓਵਾਦੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਛੱਤੀਸਗੜ੍ਹ ਦੇ ਬਸਤਰ ਇਲਾਕੇ ਚ ਵਿਕਾਸ ਕਾਰਜਾਂ ਨੂੰ ਆਪਣੇ ਕੈਮਰੇ ਚ ਕੈਦ ਕਰਨ ਗਏ ਦੂਰਦਰਸ਼ਨ ਦੇ ਕੈਮਰਾਮੈਨ ਦੀ ਨਕਸਲੀ ਹਮਲੇ ਚ ਮੌਤ ਹੋ ਗਈ। ਮੰਗਲਵਾਰ ਦੀ ਸਵੇਰ ਨਕਸਲੀਆਂ ਵਲੋਂ ਕੀਤੇ ਗਏ ਇਸ ਹਮਲੇ ਚ ਦੋ ਸੁਰੱਖਿਆ ਮੁਲਾਜ਼ਮ ਵੀ ਸ਼ਹੀਦ ਹੋ ਗਏ।

 

ਪੁਲਿਸ ਨੇ ਦੂਰਦਰਸ਼ਨ ਦੇ ਕੈਮਰਾਮੈਨ ਦੀ ਪਛਾਣ ਅਚੁਤਿਆਨੰਦ ਵਜੋਂ ਕੀਤੀ ਹੈ। ਜਦਕਿ ਦੋ ਪੁਲਿਸ ਮੁਲਾਜ਼ਮਾਂ ਸਬਇੰਸਪੈਕਟਰ ਰੁੱਦਰ ਪ੍ਰਤਾਪ ਅਤੇ ਅਸਿਸਟੈਂਟ ਸਬਇੰਸਪੈਕਟਰ ਮੰਗਲੂ ਵਜੋਂ ਹੋਈ ਹੈ। ਇਹ ਹਮਲਾ ਦੰਤੇਵਾੜਾ ਚ ਸਵੇਰ ਲਗਭਗ 11:45 ਤੇ ਕੀਤਾ ਗਿਆ ਹੈ।

 

 

ਦੂਜੇ ਪਾਸੇ ਮਾਓਵਾਦੀ ਹਮਲੇ ਚ ਦੂਰਦਰਸ਼ਲ ਦੇ ਕੈਮਰਾਮੈਨ ਦੀ ਮੌਤ ਤੇ ਸੂਚਨਾ ਪ੍ਰਸਾਰਨ ਮੰਤਰੀ ਰਾਜਯਵਰਧਨ ਰਾਠੌਰ ਨੇ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਚ ਕੈਮਰਾਮੈਨ ਦੇ ਪਰਿਵਾਰ ਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਮੀਡੀਆ ਕਰਮੀਆਂ ਨੂੰ ਸਲਾਮ ਕਰਦੇ ਹਾਂ ਜੋ ਖਤਰਨਾਕ ਹਾਲਾਤਾਂ ਚ ਕਵਰੇਜ ਲਈ ਜਾਂਦੇ ਹਨ। ਉਨ੍ਹਾਂ ਦੀ ਬਹਾਦੁਰੀ ਯਾਦ ਰੱਖੀ ਜਾਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh Doordarshan cameramans death 2 policemen also killed in Naxal attack