ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਿਤਿਆਨਾਥ ਨੇ ਕਾਂਗਰਸ ਨੂੰ ਪੁੱਛਿਆ ਭਗਵਾਨ ਰਾਮ ਚਾਹੀਦਾ ਜਾਂ ਬਾਬਰ

ਅਦਿਤਿਆਨਾਥ ਨੇ ਕਾਂਗਰਸ ਨੂੰ ਪੁੱਛਿਆ ਭਗਵਾਨ ਰਾਮ ਚਾਹੀਦਾ ਜਾਂ ਬਾਬਰ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਰਾਮ ਮੰਦਰ ਦਾ ਮੁੱਦਾ ਚੁੱਕਦੇ ਹੋਏ ਕਾਂਗਰਸ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਭਗਵਾਨ ਰਾਮ ਦੀ ਚਿੰਤਾ ਹੈ ਜਾਂ ਮੁਗਲ ਬਾਦਸ਼ਾਹ ਬਾਬਰ ਦੀ। ਆਦਿਤਿਆਨਾਥ ਨੇ ਛੱਤੀਸਗੜ੍ਹ ਸੂਬੇ `ਚ ਪਹਿਲੇ ਚਰਨ ਦੀਆਂ ਚੋਣਾਂ ਲਈ ਪ੍ਰਚਾਰ ਦੇ ਆਖਰੀ ਦਿਨ ਇੱਥੇ ਚੋਣਾਵੀਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਰਾਜਨੀਤਿਕ ਲਾਭ ਲਈ ਛੱਤੀਸਗੜ੍ਹ ਅਤੇ ਝਾਰਖੰਡ `ਚ ਖੁੱਲ੍ਹੇਆਮ ਅਤੇ ਚੋਰੀ ਛਿਪੇ ਨਕਸਲਵਾਦ ਨੂੰ ਵਾਧਾਵਾ ਦਿੱਤਾ ਹੈ।


ਨਿਊਜ਼ ਏਜੰਸੀ ਭਾਸ਼ਾ ਦੀ ਖਬਰ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਖਣਿਜ ਦਾ ਭੰਡਾਰ ਅਤੇ ਵਣ ਸੰਪਦਾ ਹੋਣ ਦੇ ਬਾਵਜੂਦ ਛੱਤੀਸਗੜ੍ਹ ਕਾਂਗਰਸ ਦੇ ਸ਼ਾਸਨ `ਚ ਗਰੀਬ, ਪਿਛੜਾ ਅਤੇ ਬੀਮਾਰੂ ਸੂਬਾ ਰਿਹਾ। ਬਿਮਾਰੂ- ਸ਼ਬਦ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਪਹਿਲੇ ਅਖਰ ਨਾਲ 1980 ਦੇ ਮੱਧ `ਚ ਆਇਆ ਸੀ ਅਤੇ ਇਸਦਾ ਮਤਲਬ ਇਨ੍ਹਾਂ ਸੂਬਿਆਂ `ਚ ਖਰਾਬ ਆਰਥਿਕ ਸਥਿਤੀ ਤੋਂ ਸੀ।


ਯੋਗੀ ਨੇ ਕਿਹਾ ਕਿ ਅੱਜ ਵਣ ਸੰਪਦਾ ਦੀ ਵਰਤੋਂ ਸਥਾਨਕ ਲੋਕਾਂ ਦੇ ਕਲਿਆਣ `ਚ ਹੋ ਰਹੀ ਹੈ। ਆਦਿਵਾਸੀਆਂ ਅਤੇ ਵਣ ਖੇਤਰਾਂ `ਚ ਰਹਿਣ ਵਾਲੇ ਲੋਕਾਂ ਨੂੰ ਵਿਕਾਸਤਮਿਕ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।


ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਆਪਣੇ ਲਾਭ ਲਈ ਨਕਸਲਵਾਦ ਨੂੰ ਵਧਾਵਾ ਦਿੱਤਾ, ਪ੍ਰੰਤੂ ਜਦੋਂ ਇਹ ਲੋਕਾਂ ਦੀ ਸੁਰੱਖਿਆ ਲਈ ਖਤਰਾ ਬਣ ਗਿਆ ਤਾਂ ਉਹ ਭਾਜਪਾ ਸੀ ਜਿਸਨੇ ਸਖਤਾਈ ਨਾਲ ਇਸ ਨਾਲ ਨਿਪਟਿਆ। ਕਾਂਗਰਸ ਨਕਸਲਵਾਦ ਨੂੰ ਖੁੱਲ੍ਹੇਆਮ ਅਤੇ ਚੋਰੀ ਛਿਪੇ ਵਾਧਾਵਾ ਦਿੱਤੀ ਰਹੀ ਹੈ।


ਆਦਿਤਿਆਨਾਥ ਨੇ ਕਾਂਗਰਸ `ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਆਪਣੇ ਲਾਭ ਲਈ ਦੇਸ਼ ਦੀ ਸੁਰੱਖਿਆ ਨਾਲ ਖਲਵਾੜ ਕੀਤਾ। ਉਹ ਬੇਸ਼ੱਕ ਛੱਤੀਸਗੜ੍ਹ ਹੋਵੇ ਜਾਂ ਝਾਰਖੰਡ ਜਿੱਥੇ ਨਕਸਲੀਆਂ ਨੂੰ ਸ਼ਰਣ ਦੇਣ ਦਾ ਮੁੱਦਾ ਹੋਵੇ ਜਾਂ ਰਾਜਨੀਤਿਕ ਲਾਭ ਲਈ ਕਸ਼ਮੀਰ ਵਰਗੇ ਸੂਬਿਆਂ ਦੀ ਵਰਤੋਂ ਦਾ। ਪ੍ਰੰਤੂ ਭਾਜਪਾ ਲਈ ਰਾਸ਼ਟਰੀ ਸੁਰੱਖਿਆ ਅਹਿਮ ਹੈ।


ਉਨ੍ਹਾਂ ਕਿਹਾ ਕਿ ਅਜਿਹਾ ਕੋਈ ਦਿਨ ਨਹੀਂ ਹੈ ਜਦੋਂ ਕਸ਼ਮੀਰ `ਚ ਸੁਰੱਖਿਆ ਬਲਾਂ ਵੱਲੋਂ ਘੱਟ ਤੋਂ ਘੱਟ ਦੋ ਜਾਂ ਤਿੰਨ ਅੱਤਵਾਦੀਆਂ ਨੂੰ ਢੇਰ ਨਾ ਕੀਤਾ ਜਾਂਦਾ ਹੋਵੇ ਜਾਂ ਉਹ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ ਸਮਰਪਣ ਨਾ ਕਰਦੇ ਹੋਣ। ਇਸੇ ਤਰ੍ਹਾਂ ਕੋਈ ਅਜਿਹਾ ਦਿਨ ਨਹੀਂ ਲੰਘਦਾ ਜਿੱਥੇ ਨਕਸਲ ਪ੍ਰਭਾਵਿਤ ਸੂਬਿਆਂ `ਚ ਲੋਕਾਂ ਨੂੰ ਰਾਜ ਸਰਕਾਰਾਂ ਵੱਲੋਂ ਪੂਰੀ ਸੁਰੱਖਿਆ ਮੁਹੱਈਆਂ ਨਾ ਕਰਵਾਈ ਜਾਂਦੀ ਹੋਵੇ।


ਉਨ੍ਹਾਂ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਉਨ੍ਹਾਂ ਦਾ ਸਬੰਧ (ਭਗਵਾਨ) ਰਾਮ ਨਾਲ ਹੈ ਜਾਂ ਵਿਦੇਸ਼ੀ ਹਮਲਾਵਰ ਬਾਬਰ ਨਾਲ। ਕਾਂਗਰਸ ਕੋਲ ਦੇਸ਼ ਦੇ ਸਨਮਾਨ ਅਤੇ ਆਤਮ ਸਨਮਾਨ ਨਾਲ ਸਬੰਧਤ ਕੋਈ ਵਿਚਾਰ ਨਹੀਂ ਹਨ। ਕਾਂਗਰਸ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਨਾਲ ਹੀ ਖਿਲਵਾੜ ਕੀਤਾ ਅਤੇ ਹੁਣ ਵੋਟਾਂ ਲਈ ਤੁਹਾਡੇ ਸਾਹਮਣੇ ਆ ਰਹੀ ਹੈ।


ਜਿ਼ਕਰਯੋਗ ਹੈ ਕਿ 90 ਮੈਂਬਰੀ ਛੱਤੀਸਗੜ੍ਹ ਵਿਧਾਨ ਸਭਾ ਲਈ 12 ਅਤੇ 20 ਨਵੰਬਰ ਨੂੰ ਦੋ ਚਰਨਾ `ਚ ਚੋਣਾਂ ਹੋਣੀਆਂ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh election 2018: Lord Ram or Babur Yogi Adityanath leaves Congress with a question on Ram Temple