ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO : ਮੰਤਰੀ ਦੀ ਸਿੱਖਿਆ : ਵੱਡਾ ਆਗੂ ਬਣਨ ਲਈ ਫੜੋ SP-DC ਦਾ ਕਾਲਰ

ਮੰਤਰੀ ਦੀ ਸਿੱਖਿਆ : ਵੱਡਾ ਆਗੂ ਬਣਨ ਲਈ ਫੜੋ SP-DC ਦਾ ਕਾਲਰ

ਹਮੇਸ਼ਾ ਆਪਣੇ ਬਿਆਨਾਂ ਨਾਲ ਵਿਵਾਦਾਂ ਵਿਚ ਰਹਿਣ ਵਾਲੇ ਛਤੀਸਗੜ੍ਹ ਦੀ ਭੁਪੇਸ਼ ਬਘੇਲ ਸਰਕਾਰ ਦੇ ਮੰਤਰੀ ਕਵਾਸੀ ਲਖਮਾ ਦੇ ਇਕ ਹੋਰ ਕਥਿਤ ਬਿਆਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਸਕੂਲੀ ਬੱਚਿਆ ਵਿਚ ਕਹਿ ਰਹੇ ਹਨ ਕਿ ਐਸਪੀ–ਕਲੇਕਟਰ ਦਾ ਕਾਲਜ ਫੜੋ ਤਾਂ ਵੱਡੇ ਆਗੂ ਬਣੋਗੇ। ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਓ ਵਿਚ ਲਖਮਾ ਨੂੰ ਬੱਚਿਆਂ ਨਾਲ ਬੈਠਾ ਦਿਖਾਇਆ ਗਿਆ ਹੈ।

 

ਇਸ ਵੀਡੀਓ ਵਿਚ ਲਖਮਾ ਇਕ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਕਹਿ ਰਹੇ ਹਨ, ਮੁੱਖ ਮੰਤਰੀ ਅਤੇ ਪੁਨੀਆ ਦੀ ਹਾਜ਼ਰੀ ਵਿਚ ਇਕ ਬੱਚੇ ਤੋਂ ਮੈਂ ਪੁੱਛਿਆ ਸੀ ਕਿ ਕੀ ਬਣੋਗੇ ਤਾਂ ਉਸਦਾ ਜਵਾਬ ਸੀ ਆਗੂ। ਐਨਾ ਹੀ ਨਹੀਂ ਕਮਰ ਜਾਤੀ ਦੇ ਉਸ ਬੱਚੇ ਨੇ ਮੈਨੂੰ ਉਲਟਾ ਸਵਾਲ ਪੁੱਛ ਲਿਆ ਕਿ ਤੁਸੀਂ ਵੱਡੇ ਆਗੂ ਬਣੇ ਤੇ ਕਿਵੇਂ ਬਣੇ, ਦਸੋ। ਮੈਨੂੰ ਕੀ ਕਰਨਾ ਪਵੇਗਾ।’

 

ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਲਖਮਾ ਨੇ ਕਿਹਾ ਮੈਂ ਉਸ ਬੱਚੇ ਨੂੰ ਕਿਹਾ ਕਲੇਕਟਰ ਜਾਂ ਐਸਪੀ ਦਾ ਕਾਲਰ ਫੜੋ, ਤਾਂ ਵੱਡੇ ਆਗੂ ਬਣੋਗੇ। ਇਹ ਵੀਡੀਓ ਚਾਰ ਦਿਨ ਪੁਰਾਣਾ ਅਧਿਆਪਕ ਦਿਵਸ ਦਾ ਦੱਸਿਆ ਜਾ ਰਿਹਾ ਹੈ। ਕਥਿਤ ਤੌਰ ਉਤੇ ਇਸ ਦਿਨ ਲਖਮਾ ਸੁਕਮਾ ਦੇ ਪਾਵਾਰਾਮ ਸਰਕਾਰੀ ਸਕੂਲ ਵਿਚ ਪ੍ਰੋਗਰਾਮ ਵਿਚ ਹਿੱਸਾ ਲੈਣ ਗਏ ਸਨ।

 

ਆਈਏਐਨਐਸ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਇਸ ਸਬੰਧੀ ਲਖਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh Minister Kawasi Lakhma says Grab Officers By The Collar