ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਨਕਸਲੀ ਹਮਲੇ 'ਚ 17 ਜਵਾਨ ਸ਼ਹੀਦ, ਪੁਲਿਸ ਨੇ ਬਰਾਮਦ ਕੀਤੀਆਂ ਸਾਰੀਆਂ ਲਾਸ਼ਾਂ

ਛੱਤੀਸਗੜ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਸਨਿੱਚਰਵਾਰ ਨੂੰ ਨਕਸਲੀ ਹਮਲੇ ਵਿੱਚ 17 ਜਵਾਨ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਜਵਾਨਾਂ ਦੇ ਹਥਿਆਰਾਂ ਨੂੰ ਨਕਸਲੀਆਂ ਨੇ ਲੁੱਟ ਲਿਆ ਹੈ। ਦਰਜਨ ਤੋਂ ਵੱਧ ਹਥਿਆਰ ਗਾਇਬ ਹਨ। ਛੱਤੀਸਗੜ੍ਹ ਪੁਲਿਸ ਨੇ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਦੇ ਜਵਾਨ ਨਕਸਲੀਆਂ ਦੇ ਟਰੈਪ ਵਿੱਚ ਫਸ ਗਏ ਸਨ।
 

ਸ਼ਹੀਦ ਹੋਏ ਜਵਾਨਾਂ ਵਿੱਚ ਐਸਟੀਐਫ ਅਤੇ ਡੀਆਰਜੀ ਦੇ ਸਿਪਾਹੀ ਵੀ ਸ਼ਾਮਲ ਹਨ। ਮਾਰੇ ਗਏ 17 ਜਵਾਨਾਂ ਵਿੱਚੋਂ 12 ਡੀਆਰਜੀ ਅਤੇ ਬਾਕੀ ਐਸਟੀਐਫ ਦੇ ਸਨ। ਬਸਤਰ ਦੇ ਇਤਿਹਾਸ 'ਚ ਪਹਿਲੀ ਵਾਰ ਡੀਆਰਜੀ ਮਤਲਬ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਹਾਲਾਂਕਿ ਪੁਲਿਸ ਨੇ ਕਈ ਨਕਸਲੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ।
 

 

ਪੁਲਿਸ ਦੇ ਅਨੁਸਾਰ ਸੁਕਮਾ ਜ਼ਿਲ੍ਹੇ ਦੇ ਏਲਮਾਗੁਡਾ 'ਚ ਨਕਸਲੀ ਗਤੀਵਿਧੀਆਂ ਦੀ ਸੂਚਨਾ ਤੋਂ ਬਾਅਦ ਚਿੰਤਾਗੁਫਾ, ਬੁਰਕਪਾਲ ਅਤੇ ਤਿਮੇਲਵਾੜਾ ਤੋਂ ਡੀਆਰਜੀ, ਐਸਟੀਐਫ ਅਤੇ ਸੀਆਰਪੀਐਫ ਦੀ ਕੋਬਰਾ ਬਟਾਲੀਅਨ ਦੇ 600 ਜਵਾਨਾਂ ਨੂੰ ਰਵਾਨਾ ਕੀਤਾ ਗਿਆ ਸੀ। ਜਦੋਂ ਜਵਾਨ ਦੁਪਹਿਰ 2.30 ਵਜੇ ਰਾਜਗੁਡਾ ਪਿੰਡ ਦੀ ਪਹਾੜੀ ਉੱਤੇ ਪਹੁੰਚੇ ਤਾਂ ਨਕਸਲੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
 

ਪੁਲਿਸ ਨੇ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ 4-5 ਨਕਸਲੀ, ਜਿਨ੍ਹਾਂ 'ਚ ਨਕਸਲੀ ਆਗੂ ਵੀ ਸਣੇ ਚਾਰ ਤੋਂ ਪੰਜ ਨਕਸਲੀਆਂ ਦੀ ਮੌਤ ਹੋ ਗਈ ਸੀ ਅਤੇ ਤਕਰੀਬਨ ਪੰਜ ਨਕਸਲੀ ਜ਼ਖਮੀ ਹੋਏ ਸ਼ਾਮਿਲ ਹੈ, ਮਾਰੇ ਗਏ ਅਤੇ ਲਗਭਗ 5 ਨਕਸਲੀ ਜ਼ਖਮੀ ਹੋਏ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖਮੀ 14 ਜਵਾਨਾਂ ਨੂੰ ਰਾਏਪੁਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh Naxal encounter Bodies of 17 missing cops found