ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਦਾਂਤੇਵਾੜਾ `ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੋਟਾਂ ਪਾਉਣ ਲਈ ਕੇਂਦਰ ਸਥਾਪਤ ਕੀਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਵੋਟ ਪਾਉਣ ਜਾਣਗੇ। ਸਥਾਨਕ ਪੁਲਿਸ ਥਾਣਾ ਮੁੱਖੀ ਨੇ ਕਿਹਾ ਕਿ ਇਹ ਚੁਣੌਤੀਪੂਰਣ ਹੈ, ਪ੍ਰੰਤੂ ਅਸੀਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਸਾਡੇ ਨਾਲ ਜੁੜ ਰਹੇ ਹਨ। ਜਿ਼ਕਰਯੋਗ ਹੈ ਕਿ ਅਗਲੇ ਡੇਢ ਮਹੀਨੇ `ਚ ਪੰਜ ਸੂਬਿਆਂ `ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ੁਰੂਆਤ ਚਰਨ `ਚ 12 ਨਵੰਬਰ ਨੂੰ ਛੱਤੀਸਗੜ੍ਹ `ਚ ਵੋਟਾਂ ਪੈਣਗੀਆਂ, ਜਿਸ `ਚ ਨਕਸਲੀਆਂ ਦਾ ਕੇਂਦਰ ਦਾਂਤੇਵਾੜਾ ਇਲਾਕਾ ਵੀ ਸ਼ਾਮਲ ਹੈ।
Chhattisgarh: Polling booth set up for the 1st time post-independence in Katekalyan's Telam village of naxal affected Dantewada.Villagers say 'We will go to cast our vote'.Katekalyan police station incharge says "It's challenging but we're ready. Villagers are connecting with us" pic.twitter.com/3TVOaYnEkk
— ANI (@ANI) October 31, 2018
ਛੱਤੀਸਗੜ੍ਹ `ਚ ਵਜੂਦ ਲਈ ਲੜਾਈ ਲੜ ਰਹੇ ਨੇ ਨਕਸਲੀ
ਛੱਤੀਸਗੜ੍ਹ `ਚ ਵਿਧਾਨ ਸਭਾ ਚੋਣਾਂ `ਚ ਨਕਸਲੀ ਕੋਈ ਵੱਡੀ ਘਟਨਾ ਕਰਨ ਨੂੰ ਬੇਚੈਨ ਹਨ, ਕਿਉਂਕਿ ਉਹ ਆਪਣੇ ਵਜੂਦ ਲਈ ਸੰਘਰਸ਼ ਕਰ ਰਹੇ ਹਨ। ਇਹ ਗੱਲ ਇੱਥੋਂ ਦੇ ਅਧਿਕਾਰੀਆਂ ਨੇ ਕਹੀ। ਉਨ੍ਹਾਂ ਦੱਸਿਆ ਕਿ ਸੂਬੇ `ਚ ਨਕਸਲੀਆਂ ਦਾ ਪ੍ਰਭਾਵ ਖੇਤਰ ਸੀਮਤ ਹੋ ਗਿਆ ਹੈ ਅਤੇ ਜੰਗਲ ਦੇ ਕੁਝ ਹਿੱਸਿਆਂ `ਚ ਲੁੱਕੇ ਹੋਏ ਹਨ।
ਕਰੀਬ 40,000 ਵਰਗ ਕਿਲੋਮੀਟਰ `ਚ ਬਸਤਰ ਦਾ ਇਲਾਕਾ ਫੈਲਿਆ ਹੈ। ਜਨਜਾਤੀ ਬਹੁਲ ਦੇ ਇਸ ਇਲਾਕੇ `ਚ 12 ਵਿਧਾਨ ਸਭਾ ਖੇਤਰ ਹਨ। 1980 ਦੇ ਦਹਾਕੇ ਦੇ ਆਖੀਰ ਤੋਂ ਇਹ ਨਕਸਲੀਆਂ ਦਾ ਪਨਾਹਗਾਹ ਰਿਹਾ ਹੈ। ਕੇਂਦਰ ਸਰਕਾਰ ਵਲੋਂ ਨਕਸਲੀਆਂ ਨੂੰ ਖਤਮ ਕਰਨ ਲਈ ਸੂਬੇ ਦੇ 25,000 ਪੁਲਿਸ ਕਰਮੀਆਂ ਤੋਂ ਇਲਾਵਾ ਅਰਧ ਸੈਨਿਕ ਬਲ ਦੇ ਕਰੀਬ 55,000 ਜਵਾਨਾਂ ਨੂੰ ਤਨਾਇਤ ਕੀਤਾ ਗਿਆ ਹੈ।
ਸੂਬੇ ਦੇ ਖੁਫੀਆ ਵਿਭਾਗ ਦੇ ਇਕ ਉਚ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਬਸਤਰ `ਚ ਨਕਸਲੀ ਆਪਣੇ ਵਜੂਦ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਪ੍ਰਭਾਵ ਖੇਤਰ `ਚ ਕਾਫੀ ਘੱਟ ਗਿਆ ਹੈ, ਪ੍ਰੰਤੂ ਚੋਣ ਦੀ ਗਹਮਾ ਗਹਿਮੀ ਦੌਰਾਨ ਉਹ ਕੁਝ ਵੱਡਾ ਨੁਕਸਾਨ ਪਹੁੰਚਾਉਣ ਦੀ ਤਿਆਰੀ `ਚ ਹਨ। ਨਕਸਲੀ ਜਾਂ ਤਾਂ ਰਾਜਨੀਤਕ ਆਗੂ, ਨੌਕਰਸ਼ਾਹ, ਸੁਰੱਖਿਆ ਕਰਮੀ, ਚੋਣ ਅਮਲਾ ਜਾਂ ਮੀਡੀਆ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ, ਕਿਉਂਕਿ ਚੋਣ ਨੂੰ ਲੈ ਕੇ ਇਲਾਕੇ `ਚ ਆਵਾਜਾਈ ਸ਼ੁਰੂ ਹੋ ਗਈ ਹੈ।