ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਵਿਚ ਨਕਸਲੀਆਂ ਵੱਲੋਂ ਸਪਾ ਆਗੂ ਦਾ ਕਤਲ, ਕੱਲ੍ਹ ਕੀਤਾ ਸੀ ਅਗਵਾ

ਛੱਤੀਸਗੜ੍ਹ ਵਿਚ ਨਕਸਲੀਆਂ ਵੱਲੋਂ ਸਪਾ ਆਗੂ ਦਾ ਕਤਲ, ਕੱਲ੍ਹ ਕੀਤਾ ਸੀ ਅਗਵਾ

ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਸਮਾਜਵਾਦੀ ਪਾਰਟੀ ਦੇ ਇਕ ਆਗੂ ਦਾ ਕਤਲ ਕਰ ਦਿੱਤਾ। ਬੀਜਾਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਇਲਮਿਡੀ ਪੁਲਿਸ ਥਾਣਾ ਖੇਤਰ ਦੇ ਅੰਤਰਗਤ ਮਰੀਮਲਾ ਪਿੰਡ ਦੇ ਕਰੀਬ ਨਕਕਸਲੀਆਂ ਨੇ ਸਮਾਜਵਾਦੀ ਪਾਰਟੀਆਂ ਦੇ ਆਗੂ ਸੰਤੋਸ਼ ਪੁਨੇਮ ਦਾ ਕਤਲ ਕਰ ਦਿੱਤਾ।

 

ਪੁਲਿਸ ਅਧਿਕਾਰੀਆਂ ਨੇ ਦੰਸਿਆ ਕਿ ਪੁਨੇਮ ਖੇਤਰ ਵਿਚ ਠੇਕੇਦਾਰੀ ਦਾ ਕੰਮ ਕਰਦਾ ਸੀ। ਮੰਗਲਵਾਰ ਸ਼ਾਮ ਨੂੰ ਨਕਸਲੀਆਂ ਨੇ ਪੁਨੇਮ ਨੂੰ ਅਗਵਾ ਕਰ ਲਿਆ ਸੀ। ਅੱਜ ਸਵੇਰੇ ਉਸਦੀ ਲਾਸ਼ ਮਿਲਣ ਦੀ  ਖਬਰ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪੁਨੇਮ ਦੀ ਲਾਸ਼ ਮਰੀਮਲਾ ਪਹਾੜੀ ਕੋਲ ਪਈ ਹੈ, ਘਟਨਾ ਸਥਾਨ ਲਈ ਪੁਲਿਸ ਪਾਰਟੀ ਨੂੰ ਰਵਾਨਾ ਕੀਤਾ ਗਿਆ।

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਪਾਰਟੀ ਘਟਨਾ ਸਥਾਨ ਤੋਂ ਮ੍ਰਿਤਕ ਦੀ ਲਾਸ਼ ਲੈ ਕੇ ਰਵਾਨਾ ਹੋ ਗਈ। ਉਨ੍ਹਾਂ ਦੱਸਿਆ ਕਿ 2018 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪੁਨੇਮ ਨੇ ਬੀਜਾਪੁਰ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ਉਤੇ ਚੋਣ ਲੜੀ ਸੀ।

 

ਸੂਬੇ ਦੇ ਨਕਸਲ ਪ੍ਰਭਾਵਿਤ ਖੇਤਰ ਵਿਚ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਉਤੇ ਨਕਸਲੀਆਂ ਦੇ ਹਮਲੇ ਜਾਰੀ ਹਨ। ਇਸ ਸਾਲ ਨੌ ਅਪ੍ਰੈਲ ਨੂੰ ਨਕਸਲੀਆਂ ਨੇ ਗੁਆਂਢੀ ਦੰਤੇਵਾੜਾ ਜ਼ਿਲ੍ਹੇ ਦੇ ਸ਼ਿਆਮਗਿਰੀ ਪਿੰਡ ਦੇ ਕਰੀਬ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਖੇਤਰ ਦੇ ਵਿਧਾਇਕ ਦੇ ਵਾਹਨ ਨੂੰ ਉਡਾ ਦਿੱਤਾ ਸੀ। ਇਹ ਹਮਲੇ ਵਿਚ ਭਾਜਪਾ ਵਿਧਾਇਕ ਭੀਮਾ ਮੰੜਾਵੀ ਅਤੇ ਚਾਰ ਪੁਲਿਸ ਜਵਾਨਾਂ ਦੀ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhattisgarh Samajwadi Party leader Santosh Punem killed by Naxals in Bijapur