ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੋਟਾ ਸ਼ਕੀਲ ਨੇ ਪਾਕਿ 'ਚ ਰਚੀ ਭਾਰਤ ਦੇ ਮੁੱਖ ਆਗੂਆਂ ਤੇ ਜੱਜਾਂ ਦੇ ਕਤਲ ਦੀ ਸਾਜ਼ਿਸ਼

ਛੋਟਾ ਸ਼ਕੀਲ ਨੇ ਪਾਕਿ 'ਚ ਰਚੀ ਭਾਰਤ ਦੇ ਮੁੱਖ ਆਗੂਆਂ ਤੇ ਜੱਜਾਂ ਦੇ ਕਤਲ ਦੀ ਸਾਜ਼ਿਸ਼

ਇਸ ਵੇਲੇ ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਰਹਿ ਰਹੇ ਅਪਰਾਧ–ਜਗਤ ਦੇ ਸਰਗਨੇ ਛੋਟਾ ਸ਼ਕੀਲ ਨੇ ਕਥਿਤ ਤੌਰ ’ਤੇ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਦੇ ਚੋਟੀ ਦੇ ਸਿਆਸੀ ਆਗੂਆਂ ਅਤੇ ਕੁਝ ਜੱਜਾਂ ਤੇ ਨਿਆਂਇਕ ਸੇਵਾ ਦੇ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਸੁਤਰਾਂ ਨੇ ਦਿੱਤੀ ਹੈ।

 

 

ਦਿੱਲੀ ਪੁਲਿਸ ਨੇ ਇਸ ਸਬੰਧੀ ਐੱਫ਼ਆਈਆਰ ਦਰਜ ਕਰ ਲਈ ਹੈ। ਸੂਤਰਾਂ ਮੁਤਾਬਕ ਦਾਊਦ ਇਬਰਾਹਿਮ ਦਾ ਸੱਜਾ ਹੱਥ ਸਮਝੇ ਜਾਂਦੇ ਸ਼ਕੀਲ ਨੇ ਭਾਰਤ ਦੇ ਰਾਜਧਾਨੀ ਖੇਤਰ (NCR) ’ਚ ਕੁਝ ਲੋਕਾਂ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪੀ ਸੀ। FIR ਮੁਤਾਬਕ ਅਜਿਹੇ ਇਨਪੁਟ ਮਿਲੇ ਹਨ ਕਿ ਛੋਟਾ ਸ਼ਕੀਲ ਦੇ ਨਿਸ਼ਾਨੇ ’ਤੇ ਸਿਆਸਤ ਤੇ ਨਿਆਂਪਾਲਿਕਾ ਨਾਲ ਜੁੜੇ ਲੋਕ ਸਨ; ਉਸ ਦੀ ਯੋਜਨਾ ਇਨ੍ਹਾਂ ਸਭਨਾਂ ਦਾ ਕਤਲ ਕਰਨ ਦੀ ਸੀ।

 

 

ਪੁਲਿਸ ਸੂਤਰਾਂ ਨੇ ਦੱਸਿਆ ਕਿ ਵ੍ਹਟਸਐਪ ਦੇ ਕੁਝ ਸੰਦੇਸ਼ਾਂ ’ਚ ਵੇਖਿਆ ਗਿਆ ਤੇ ਉੱਥੋਂ ਹੀ ਪਤਾ ਚੱਲਿਆ ਕਿ ਦੇਸ਼ ਵਿੱਚ ਹੋਈਆਂ ਕੁਝ ਹਾਲੀਆ ਗਤੀਵਿਧੀਆਂ ਕਾਰਨ ਅਪਰਾਧ–ਜਗਤ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਮਿਲ ਕੇ ਭਾਰਤ ਦੇ ਕੁਝ ਪ੍ਰਮੁੱਖ ਆਗੂਆਂ ਦੇ ਕਤਲਾਂ ਦੀ ਸਾਜ਼ਿਸ਼ ਰਚ ਰਿਹਾ ਹੈ।

 

 

ਸੂਤਰਾਂ ਮੁਤਾਬਕ ਡੀ–ਕੰਪਨੀ ਨੇ ਸ਼ਕੀਲ ਦੇ ਲੋਕਾਂ ਨੁੰ ਇਸ ਲਈ ਹਥਿਆਰ ਵੀ ਵੰਡ ਦਿੱਤੇ ਸਨ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਰਾਸ਼ਟਰੀ ਸਵੈਮ–ਸੇਵਕ ਸੰਘ (RSS) ਤੇ ਮੁੰਬਈ ਦੇ ਸ਼ਿਵ ਸੈਨਾ ਦੇ ਕੁਝ ਆਗੂਆਂ ਦੇ ਨਾਂਅ ਵੀ ਡੀ–ਕੰਪਨੀ ਦੀ ਸੂਚੀ ਵਿੱਚ ਮੌਜੂਦ ਹਨ।

 

 

ਭਾਰਤ ਵਿਰੋਧੀ ਅੱਤਵਾਦੀ ਅਨਸਰਾਂ ਦੀ ਪੁਸ਼ਤ–ਪਨਾਹੀ ਕਰਨ ਵਿੱਚ ਪਾਕਿਸਤਾਨ ਦਾ ਨਾਂਅ ਸਭ ਤੋਂ ਚੋਟੀ ’ਤੇ ਆਉਂਦਾ ਹੈ। ਜ਼ਿਆਦਾਤਰ ਦਹਿਸ਼ਤਗਰਦ ਜੱਥੇਬੰਦੀਆਂ ਇਸ ਵੇਲੇ ਪਾਕਿਸਤਾਨ ’ਚ ਰਹਿ ਕੇ ਹੀ ਭਾਰਤ–ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ।

 

 

ਇਹ ਸਭ ਪਾਕਿਸਤਾਨ ਸਰਕਾਰ ਦੀ ਨੱਕ ਹੇਠਾਂ ਹੋ ਰਿਹਾ ਹੈ ਪਰ ਅਜਿਹੇ ਸਮਾਜ–ਵਿਰੋਧੀ ਅਨਸਰਾਂ ਦਾ ਖ਼ਾਤਮਾ ਕਰਨ ਲਈ ਉਸ ਵੱਲੋਂ ਕੋਈ ਇੰਤਜ਼ਾਮ ਕਦੇ ਵੀ ਨਹੀਂ ਕੀਤੇ ਜਾਂਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chhota Shakeel conspired in Pakistan assasiations of India s Prominent leaders and judges