ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਤੇ ਹੋਰ ਕਾਂਗਰਸੀ MPs ਵੱਲੋਂ ਸੰਸਦ ਭਵਨ ’ਚ ਮਹਿੰਗੇ ਪਿਆਜ਼ ਵਿਰੁੱਧ ਮੁਜ਼ਾਹਰਾ

ਚਿਦੰਬਰਮ ਤੇ ਹੋਰ ਕਾਂਗਰਸੀ MPs ਵੱਲੋਂ ਸੰਸਦ ਭਵਨ ’ਚ ਮਹਿੰਗੇ ਪਿਆਜ਼ ਵਿਰੁੱਧ ਮੁਜ਼ਾਹਰਾ

ਸੰਸਦ ਦੇ ਸਰਦ–ਰੁੱਤ ਸੈਸ਼ਨ ’ਚ ਅੱਜ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿਲ ਨੂੰ ਬਹਿਸ ਲਈ ਪੇਸ਼ ਕੀਤਾ ਜਾ ਸਕਦਾ ਹੈ। ਬੁੱਧਵਾਰ ਨੂੰ ਮੋਦੀ ਕੈਬਿਨੇਟ ਨੇ ਇਸ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਧਰ ਤਿਹਾੜ ਜੇਲ੍ਹ ’ਚੋਂ ਜ਼ਮਾਨਤੀ ਰਿਹਾਈ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਅੱਜ ਰਾਜ ਸਭਾ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਸੰਸਦ ਪੁੱਜੇ।

 

 

ਸ੍ਰੀ ਚਿਦੰਬਰਮ ਨੇ ਆਪਣੇ ਹੋਰ ਕਾਂਗਰਸੀ ਐੱਮਪੀ ਸਾਥੀਆਂ ਮਿਲ ਕੇ ਪਿਆਜ਼ ਦੀਆਂ ਕੀਮਤਾਂ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਅੱਜ ਦੁਪਹਿਰ 12:30 ਵਜੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਵੀ ਸੰਬੋਧਨ ਕਰਨਗੇ।

 

 

ਸ੍ਰੀ ਚਿਦੰਬਰਮ ਕੱਲ੍ਹ ਬੁੱਧਵਾਰ ਸ਼ਾਮੀਂ 106 ਦਿਨ ਜੇਲ੍ਹ ’ਚ ਰਹਿਣ ਤੋਂ ਬਾਅਦ ਰਿਹਾਅ ਹੋਏ ਸਨ। ਉਨ੍ਹਾਂ ਨੂੰ ਆਈਐੱਨਐਕਸ ਮੀਡੀਆ ਕੇਸ ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ।

 

 

ਕਾਂਗਰਸੀ ਐੱਮਪੀਜ਼ ਦਾ ਅੱਜ ਪਹਿਲਾਂ ਤੋਂ ਹੀ ਦੇਸ਼ ਵਿੱਚ ਪਿਆਜ਼ ਦੀਆਂ ਵਧਦੀਆਂ ਜਾ ਰਹੀਆਂ ਕੀਮਤਾਂ ਵਿਰੁੱਧ ਰੋਸ ਮੁਜ਼ਾਹਰੇ ਦਾ ਪ੍ਰੋਗਰਾਮ ਸੰਸਦ ਭਵਨ ਅੰਦਰ ਰੱਖਿਆ ਹੋਇਆ ਸੀ।

 

 

ਆਈਐੱਨਐਕਸ ਮੀਡੀਆ ਕੇਸ ’ਚ ਕੇਂਦਰੀ ਜਾਂਚ ਬਿਊਰੋ ਭਾਵ ਸੀਬੀਆਈ ਨੇ ਬੀਤੀ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਉੱਤੇ ਵਿੱਤ ਮੰਤਰੀ ਰਹਿੰਦਿਆਂ ਆਈਐੱਨਐਕਸ ਮੀਡੀਆ ਨੂੰ ਵਿਦੇਸ਼ੀ ਫ਼ੰਡ ਹਾਸਲ ਕਰਨ ਲਈ ਨਾਜਾਇਜ਼ ਤਰੀਕੇ ਮਨਜ਼ੂਰੀ ਦੇਣ ਦਾ ਦੋਸ਼ ਹੈ।

 

 

ਇਸ ਦੌਰਾਨ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਨਾਗਰਿਕਤਾ ਸੋਧ ਬਿਲ ਉੱਤੇ ਕਿਹਾ – ‘ਉੱਤਰ–ਪੂਰਬੀ ਖੇਤਰ ਦੇ ਲੋਕਾਂ ਦੀਆਂ ਚਿੰਤਾਵਾਂ ਹਨ; ਜਿਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਇਹ ਭਰੋਸਾ ਸਾਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੂਰਦਰਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦਿਵਾਇਆ ਹੈ।’

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram and other Congress MPs protest in Parliament House against dearer Onions