ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਦੀ CBI ਹਿਰਾਸਤ 'ਚ 2 ਸਤੰਬਰ ਤੱਕ ਵਾਧਾ, 55 ਘੰਟਿਆਂ 'ਚ ਦਿੱਤੇ 400 ਪ੍ਰਸ਼ਨਾਂ ਦੇ ਜਵਾਬ


ਸੀਬੀਆਈ ਨੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਪੁੱਛਗਿੱਛ ਲਈ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਹਿਰਾਸਤ ਵਿੱਚ ਪੰਜ ਹੋਰ ਦਿਨਾਂ ਦੀ ਮਿਆਦ ਵਧਾਉਣ ਦਾ ਦਿੱਲੀ ਦੀ ਇੱਕ ਅਦਾਲਤ ਨੂੰ ਸ਼ੁੱਕਰਵਾਰ ਨੂੰ ਬੇਨਤੀ ਕੀਤੀ। ਚਾਰ ਦਿਨਾਂ ਦੀ ਸੀਬੀਆਈ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਚਿਦੰਬਰਮ ਨੂੰ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾੜ ਸਾਹਮਣੇ ਪੇਸ਼ ਕੀਤਾ ਗਿਆ।

 

73 ਸਾਲਾ ਚਿਦੰਬਰਮ ਨੂੰ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਹ ਉਦੋਂ ਤੋਂ ਸੀਬੀਆਈ ਦੀ ਹਿਰਾਸਤ ਵਿੱਚ ਹੈ। ਚਿਦੰਬਰਮ ਦਾ ਪੁੁੱਤਰ ਕਾਰਤੀ ਵੀ ਅਦਾਲਤ ਵਿੱਚ ਮੌਜੂਦ ਹੈ।

 

55 ਘੰਟਿਆਂ 'ਚ ਚਿਦੰਬਰਮ ਨੇ ਦਿੱਤੇ 400 ਪ੍ਰਸ਼ਨਾਂ ਦੇ ਜਵਾਬ

 

ਇੱਥੇ, ਅਦਾਲਤ ਵਿੱਚ ਸੀਬੀਆਈ ਵੱਲੋਂ ਇਹ ਕਿਹਾ ਗਿਆ ਕਿ ਪਿਛਲੇ 55 ਘੰਟਿਆਂ ਦੌਰਾਨ, ਚਿਦੰਬਰਮ ਨੇ 400 ਸੀਬੀਆਈ ਪ੍ਰਸ਼ਨਾਂ ਦੇ ਜਵਾਬ ਦਿੱਤੇ। ਅਦਾਲਤ ਨੇ ਸੀਬੀਆਈ ਨੂੰ ਕਿਹਾ ਕਿ 8 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਵੀ ਉਹ ਚਿਦੰਬਰਮ ਤੋਂ ਖ਼ਾਸ ਕੀ ਨਿਕਲਵਾ ਸਕੀ। 

 

ਅਦਾਲਤ ਵਿੱਚ ਕੁਝ ਦਸਤਾਵੇਜ਼ ਵੀ ਪੇਸ਼ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਸ ਦਾ ਬੇਟਾ ਕਾਰਤੀ ਚਿਦੰਬਰਮ ਆਪਣੇ ਪਿਤਾ ਪੀ ਚਿਦੰਬਰਮ ਦੀ ਸੁਣਵਾਈ ਤੋਂ ਪਹਿਲਾਂ ਅਦਾਲਤ ਵਿੱਚ ਪਹੁੰਚ ਗਿਆ ਸੀ। ਚਿਦੰਬਰਮ ਦੀ ਹਿਰਾਸਤ ਦੀ ਮਿਆਦ ਅੱਜ ਸਮਾਪਤ ਹੋ ਗਈ।


ਚਿਦੰਬਰਮ ਦੇ ਵਕੀਲ ਨੇ ਅਦਾਲਤ ਤੋਂ ਪੁੱਛੇ ਸਵਾਲ 

 

ਚਿਦੰਬਰਮ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਤੋਂ ਹੁਣ ਤੱਕ 400 ਪ੍ਰਸ਼ਨ ਪੁੱਛੇ ਜਾ ਚੁੱਕੇ ਹਨ, ਉਨ੍ਹਾਂ ਨੇ ਸਾਰਿਆਂ ਦੇ ਜਵਾਬ ਦਿੱਤੇ ਹਨ, ਫਿਰ ਰਿਮਾਂਡ ਵਧਾਉਣ ਦੀ ਕੀ ਲੋੜ ਹੈ? ਚਿਦੰਬਰਮ ਨੇ ਅਦਾਲਤ ਵਿੱਚ ਬੋਲਣ ਦੀ ਆਗਿਆ ਮੰਗੀ। ਅਦਾਲਤ ਨੇ ਮਨਜ਼ੂਰੀ ਦੇ ਦਿੱਤੀ।

 

ਚਿਦੰਬਰਮ ਨੇ ਕਿਹਾ ਕਿ ਸੀਬੀਆਈ ਉਹੀ ਸਵਾਲ ਵਾਰ-ਵਾਰ ਦੁਹਰਾ ਰਹੀ ਹੈ ਜਿਸ ਦਾ ਮੈਂ ਪਹਿਲਾਂ ਹੀ ਜਵਾਬ ਦੇ ਚੁੱਕਾ ਹਾਂ। ਹਰ ਵਾਰ ਤਿੰਨ ਫਾਈਲਾਂ ਦਿਖਾਈਆਂ ਜਾਂਦੀਆਂ ਹਨ। ਚਿਦੰਬਰਮ ਨੇ ਕਿਹਾ ਕਿ ਉਹ ਸੀਬੀਆਈ ਦੀ ਰਿਮਾਂਡ ਦੀ ਮੰਗ ਦਾ ਵਿਰੋਧ ਕਰਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram answered 400 CBI questions in last 55 hours told court