ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਦੀ ਗ੍ਰਿਫਤਾਰੀ ’ਤੇ ਕਾਂਗਰਸ ਨੇ ਕਿਹਾ ‘ਹੋਇਆ ਲੋਕਤੰਤਰ ਦਾ ਕਤਲ’

ਚਿਦੰਬਰਮ ਦੀ ਗ੍ਰਿਫਤਾਰੀ ’ਤੇ ਕਾਂਗਰਸ ਨੇ ਕਿਹਾ ‘ਹੋਇਆ ਲੋਕਤੰਤਰ ਦਾ ਕਤਲ’

ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਗ੍ਰਿਫਤਾਰੀ ਉਤੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਹੋਇਆ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਕਾਰਵਾਈ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ।

 

ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਾਰਿਆਂ ਨੂੰ ਚੁੱਪ ਕਰਾਉਣ ਦੇ ਉਦੇਸ਼ ਨਾਲ ਸੀਨੀਅਰ ਰਾਜਨੀਤਿਕ ਆਗੂਆਂ ਉਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸੀਬੀਆਈ ਨੇ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿਚ ਬੁੱਧਵਾਰ ਰਾਤ ਨੂੰ ਹਾਈਵੋਲਟਜ਼ ਡਰਾਮੇ ਬਾਅਦ ਗ੍ਰਿਫਤਾਰ ਕਰ ਲਿਆ ਸੀ। ਜਾਂਚ ਏਜੰਸੀ ਚਿਦੰਬਰਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰੇਗੀ।

 

ਜ਼ਿਕਰਯੋਗ ਹੈ ਕਿ ਸੀਬੀਆਈ ਅਤੇ ਈਡੀ ਤੋਂ ਬਚਦੇ ਹੋਏ ਸੀਨੀਅਰ ਕਾਂਗਰਸ ਆਗੂ ਚਿਦੰਬਰਮ ਬੁੱਧਵਾਰ ਨੂੰ ਨਾਟਕੀ ਢੰਗ ਨਾਲ ਕਾਂਗਰਸ ਮੁੱਖ ਦਫ਼ਤਰ ਵਿਚ ਪਹੁੰਚੇ ਸਨ ਅਤੇ ਪ੍ਰੈਸ ਕਾਨਫਰੰਸ ਵਿਚ ਖੁਦ ਨੂੰ ਨਿਰਦੋਸ਼ ਦੱਸਿਆ। ਉਹ ਆਪਣੇ ਜੋਰ ਬਾਗ ਸਥਿਤ ਰਿਹਾਇਸ਼ ਉਤੇ ਪਹੁੰਚੇ। ਇਸ ਵਿਚ ਲੁਕਆਊਟ ਨੋਟਿਸ ਜਾਰੀ ਕਰਨ ਵਾਲੀ ਸੀਬੀਆਈ ਅਤੇ ਈਡੀ ਦੀ ਟੀਮ ਉਨ੍ਹਾਂ ਦੇ ਘਰ ਜਾ ਪਹੁੰਚੀ। ਦਰਵਾਜਾ ਬੰਦ ਦੇਖ ਸੀਬੀਆਈ ਦੀ ਟੀਮ ਕੰਧ ਟੱਪਕੇ ਅੰਦਰ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chidambaram arrested congress leader randeep surjewala says daylight murder of democracy