ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਵਿਰੁੱਧ INX ਮੀਡੀਆ ਕੇਸ ’ਚ ਦੋਸ਼–ਪੱਤਰ ਆਇਦ

ਚਿਦੰਬਰਮ ਵਿਰੁੱਧ INX ਮੀਡੀਆ ਕੇਸ ’ਚ ਦੋਸ਼–ਪੱਤਰ ਆਇਦ

ਆਈਐੱਨਐਕਸ ਮੀਡੀਆ ਮਾਮਲੇ ’ਚ ਕਾਂਗਰਸ ਦੇ ਪ੍ਰਮੁੱਖ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਉੱਤੇ ਸ਼ਿਕੰਜਾ ਹੋਰ ਵੀ ਕੱਸ ਗਿਆ ਹੈ। ਸੀਬੀਆਈ ਨੇ ਅੱਜ ਚਿਦੰਬਰਮ, ਉਨ੍ਹਾਂ ਦੇ ਪੁੱਤਰ ਕਾਰਤੀ ਤੇ ਪੀਟਰ ਮੁਖਰਜੀ ਵਿਰੁੱਧ ਦਿੱਲੀ ਦੀ ਇੱਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਸ ਮਾਮਲੇ ਕਾਰਨ ਹੀ ਕਾਂਗਰਸੀ ਆਗੂ ਪੀ. ਚਿਦੰਬਰਮ ਪਿਛਲੇ ਕਈ ਦਿਨਾਂ ਤੋਂ ਤਿਹਾੜ ਜੇਲ੍ਹ ’ਚ ਹਨ। ਵੀਰਵਾਰ ਨੂੰ ਪੀ. ਚਿਦੰਬਰਮ ਨੂੰ 24 ਅਕਤੂਬਰ ਤੱਕ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਪੁੱਛਗਿੱਛ ਲਈ ਭੇਜ ਦਿੱਤਾ ਗਿਆ ਸੀ।

 

 

ਅਦਾਲਤ ਨੇ ED ਨੂੰ ਕਿਹਾ ਸੀ ਕਿ ਹਰੇਕ 48 ਘੰਟਿਆਂ ਪਿੱਛੋਂ ਉਨ੍ਹਾਂ ਦਾ ਮੈਡੀਕਲ ਨਿਰੀਖਣ ਕੀਤਾ ਜਾਵੇ ਤੇ ਉਨ੍ਹਾਂ ਨੂੰ 24 ਅਕਤੂਬਰ ਨੂੰ ਅਦਾਲਤ ਸਾਹਵੇਂ ਦੋਬਾਰਾ ਪੇਸ਼ ਕੀਤਾ ਜਾਵੇ।

 

 

ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਚਿਦੰਬਰਮ ਤੋਂ ਪੁੱਛਗਿੱਛ ਦੀ ਇਜਾਜ਼ਤ ਦੇ ਦਿੱਤੀ ਤੇ ਨਾਲ ਹੀ ਚਿਦੰਬਰਮ ਨੂੰ ਈਡੀ ਦੀ ਹਿਰਾਸਤ ਦੌਰਾਨ ਘਰ ਦੇ ਬਣੇ ਖਾਣੇ, ਪੱਛਮੀ ਸ਼ੈਲੀ ਦੇ ਪਖਾਨੇ, ਦਵਾਈਆਂ ਦੀ ਵਰਤੋਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਸੀ।

 

 

ਇਸ ਤੋਂ ਪਹਿਲਾਂ ਜਦੋਂ ਸ੍ਰੀ ਚਿਦੰਬਰਮ ਨੇ ਇਨ੍ਹਾਂ ਸਹੂਲਤਾਂ ਦੀ ਬੇਨਤੀ ਕੀਤੀ ਸੀ; ਤਦ ED ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram chargesheeted in INX Media case