ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1984 ਸਿੱਖ ਕਤਲੇਆਮ: ਚਿਦੰਬਰਮ ਨਿੱਤਰੇ ਰਾਹੁਲ ਗਾਂਧੀ ਦੇ ਬਚਾਅ `ਚ

1984 ਸਿੱਖ ਕਤਲੇਆਮ: ਚਿਦੰਬਰਮ ਨਿੱਤਰੇ ਰਾਹੁਲ ਗਾਂਧੀ ਦੇ ਬਚਾਅ `ਚ

ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਹੁਣ ਰਾਹੁਲ ਗਾਂਧੀ ਦੇ ਬਚਾਅ `ਤੇ ਆ ਗਏ ਹਨ। ਸ੍ਰੀ ਚਿਦੰਬਰਮ ਨੇ ਕਿਹਾ ਹੈ ਕਿ ਰਾਹੁਲ ਨੂੰ ਕਿਸੇ ਉਸ ਘਟਨਾ ਲਈ ਜਿ਼ੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਿਸ ਦੇ ਵਾਪਰਨ ਸਮੇਂ ਉਹ ਮਸਾਂ 13 ਜਾਂ 14 ਸਾਲਾਂ ਦਾ ਸੀ। ਇੱਥੇ ਵਰਨਣਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ `ਤੇ ਦਿੱਤੇ ਬਿਆਨ ਕਾਰਨ ਭਾਜਪਾ ਵੱਲੋਂ ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ।


ਰਾਹੁਲ ਗਾਂਧੀ ਦੇ ਬਿਆਨ ਦੇ ਜਵਾਬ ਵਿੱਚ ਸ੍ਰੀ ਚਿਦੰਬਰਮ ਨੇ ਕਿਹਾ ਕਿ ਸਾਲ 1984 ਦੌਰਾਨ ਕੇਂਦਰ `ਚ ਕਾਂਗਰਸ ਦੀ ਸਰਕਾਰ ਸੀ। ‘1984 `ਚ ਬਹੁਤ ਮਾੜੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਲਈ ਡਾ. ਮਨਮੋਹਨ ਸਿੰਘ ਸੰਸਦ `ਚ ਮਾਫ਼ੀ ਮੰਗ ਚੁੱਕੇ ਹਨ। ਤੁਸੀਂ ਉਸ ਲਈ ਰਾਹੁਲ ਗਾਂਧੀ ਨੂੰ ਜਿ਼ੰਮੇਵਾਰ ਨਹੀਂ ਠਹਿਰਾ ਸਕਦੇ। ਉਹ ਉਦੋਂ ਸਿਰਫ਼ 13 ਜਾਂ 14 ਸਾਲਾਂ ਦਾ ਹੋਵੇਗਾ। ਉਸ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ।`

 

 


ਚੇਤੇ ਰਹੇ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇਹ ਵੀ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ 1984 ਦੇ ਸਿੱਖ ਕਤਲੇਆਮ ਲਈ ਜਿ਼ੰਮੇਵਾਰ ਨਹੀਂ ਸੀ। ਇੰਗਲੈਂਡ ਦੀ ਸੰਸਦ `ਚ ਇੱਕ ਸਮਾਰੋਹ ਦੌਰਾਨ ਪੁੱਛੇ ਸੁਆਲ ਦੇ ਜੁਆਬ `ਚ ਰਾਹੁਲ ਗਾਂਧੀ ਨੇ ਆਖਿਆ ਸੀ,‘ਮੇਰੇ ਮਨ `ਚ ਉਸ ਬਾਰੇ ਕੋਈ ਭੰਬਲ਼ਭੂਸਾ ਨਹੀਂ ਹੈ। ਉਹ ਇੱਕ ਦੁਖਾਂਤ ਸੀ, ਇੱਕ ਦਰਦਨਾਕ ਅਨੁਭਵ ਸੀ। ਤੁਸੀਂ ਆਖਦੇ ਹੋ ਕਿ ਕਾਂਗਰਸ ਪਾਰਟੀ ਉਸ ਵਿੱਚ ਸ਼ਾਮਲ ਸੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਇਹ ਜ਼ਰੂਰ ਹੈ ਕਿ ਹਿੰਸਾ ਵਾਪਰੀ ਸੀ, ਇਹ ਵੀ ਜ਼ਰੂਰ ਹੈ ਕਿ ਉਹ ਇੱਕ ਦੁਖਾਂਤ ਸੀ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram defends Rahul over sikh massacre