ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਨੂੰ SC ਤੋਂ ਨਾ ਮਿਲੀ ਕੋਈ ਰਾਹਤ, ED ਵੱਲੋਂ ਲੁਕਆਊਟ ਨੋਟਿਸ ਜਾਰੀ

ਚਿਦੰਬਰਮ ਨੂੰ SC ਤੋਂ ਨਾ ਮਿਲੀ ਕੋਈ ਰਾਹਤ, ED ਵੱਲੋਂ ਲੁਕਆਊਟ ਨੋਟਿਸ ਜਾਰੀ

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੂੰ ਬੁੱਧਵਾਰ ਸਵੇਰੇ ਸੁਪਰੀਮ ਕੋਰਟ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੀ। ਹੁਣ ਸੀਜੇਆਈ ਰੰਜ਼ਨ ਗੋਗੋਈ ਚਿਦੰਬਰਮ ਦੀ ਅਗਾਊ ਜਮਾਨਤ ਪਟੀਸ਼ਨ ਉਤੇ ਸੁਣਵਾਈ ਕਰਨਗੇ। ਉਥੇ, ਈਡੀ ਨੇ ਚਿਦੰਬਰਮ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੈ।

 

ਚਿਦੰਬਰਮ ਨੇ ਆਈਐਨਐਕਸ ਮੀਡੀਆ ਮਾਮਲੇ ਵਿਚ ਉਨ੍ਹਾਂ ਦੀ ਅਗਾਊਂ ਜਮਾਨਤ ਜਾਚਿਕਾ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ।

 

ਚਿਦੰਬਰਮ ਨੇ ਕਿਹਾ ਕਿ ਆਈਐਨਐਕਸ ਮੀਡੀਆ ਮਾਮਲੇ ਵਿਚ ਉਨ੍ਹਾਂ ਕਰਤਾ–ਧਰਤਾ ਦੱਸਣ ਸਬੰਧੀ ਦਿੱਲੀ ਅਦਾਲਤ ਦੀ ਟਿੱਪਣੀ ਨਿਰਾਧਾਰ ਹੈ ਅਤੇ ਇਸਦੀ ਪੁਸ਼ਟੀ ਕਰਨ ਵਾਲੀ ਕੋਈ ਸਮੱਗਰੀ ਉਪਲੱਬਧ ਨਹੀਂ ਹੈ। ਉਥੇ, ਜੱਜ ਐਨ ਵੀ ਰਮਨ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਚਿਦੰਬਰਮ ਦੀ ਪਟੀਸਨਰ ਨੂੰ ਤੁਰੰਤ ਸੂਚੀਬੱਧ ਕਰਨ ਉਤੇ ਵਿਚਾਰ ਲਈ ਮੁੱਖ ਜੱਜ ਰੰਜਨ ਗੋਗੋਈ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram get No immediate relief in Supreme Court