ਅਗਲੀ ਕਹਾਣੀ

ਚਿਦੰਬਰਮ ਨੇ ਜ਼ਮਾਨਤ ਲਈ ਕੀਤੀ ਹੁਣ ਜਸਟਿਸ ਬੋਬੜੇ ਤੱਕ ਪਹੁੰਚ

ਚਿਦੰਬਰਮ ਨੇ ਜ਼ਮਾਨਤ ਲਈ ਕੀਤੀ ਹੁਣ ਜਸਟਿਸ ਬੋਬੜੇ ਤੱਕ ਪਹੁੰਚ

90 ਦਿਨਾਂ ਤੋਂ ਤਿਹਾੜ ਜੇਲ੍ਹ ’ਚ ਕੈਦ ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਪਣੀ ਜ਼ਮਾਨਤ–ਅਰਜ਼ੀ ਮਨਜ਼ੂਰ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਚੇਤੇ ਰਹੇ ਕਿ ਹਾਈ ਕੋਰਟ ਨੇ ਪਿਛਲੇ ਹਫ਼ਤੇ ਉਨ੍ਹਾਂ ਦੀ ਜ਼ਮਾਨਤ–ਅਰਜ਼ੀ ਰੱਦ ਕਰ ਦਿੱਤੀ ਸੀ।

 

 

ਚੇਤੇ ਰਹੇ ਕਿ ਸ੍ਰੀ ਚਿਦੰਬਰਮ ਨੂੰ ਸੀਬੀਆਈ ਨੇ ਬੀਤੀ 21 ਅਗਸਤ ਨੂੰ INX ਮੀਡੀਆ ਮਾਮਲੇ ਵਿੱਚ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰੋਂ ਹੀ ਗ੍ਰਿਫ਼ਤਾਰ ਕੀਤਾ ਸੀ। ਬੀਤੀ 22 ਅਕਤੂਬਰ ਨੂੰ ਜਿਵੇਂ ਹੀ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਹੋਈ ਸੀ, ਤਿਵੇਂ ਹੀ ਸ੍ਰੀ ਚਿਦੰਬਰਮ ਨੂੰ ਇਨਫ਼ੋਰਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 

 

ਅੱਜ ਜਿਵੇਂ ਹੀ ਭਾਰਤ ਦੇ ਨਵੇਂ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ਹੇਠਲੇ ਤਿੰਨ–ਜੱਜਾਂ ਦੇ ਬੈਂਚ ਨੇ ਕਾਰਵਾਈ ਸ਼ੁਰੂ ਕੀਤੀ; ਤਿਵੇਂ ਹੀ ਸ੍ਰੀ ਚਿਦੰਬਰਮ ਵੱਲੋਂ ਸੀਨੀਅਰ ਵਕੀਲ ਸ੍ਰੀ ਕਪਿਲ ਸਿੱਬਲ ਨੇ ਜ਼ਮਾਨਤ–ਅਰਜ਼ੀ ਦਾਖ਼ਲ ਕਰ ਦਿੱਤੀ। ਇਸ ਬੈਂਚ ਵਿੱਚ ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਵੀ ਸ਼ਾਮਲ ਹਨ।

 

 

ਇਸ ਤੋਂ ਸਿਰਫ਼ ਕੁਝ ਮਿੰਟ ਪਹਿਲਾਂ ਹੀ ਸ੍ਰੀ ਬੋਬੜੇ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ। ਸ੍ਰੀ ਸਿੱਬਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸ੍ਰੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ ਪਿਛਲੇ ਹਫ਼ਤੇ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਸ੍ਰੀ ਸਿੱਬਲ ਨੇ ਜ਼ਮਾਨਤ–ਅਰਜ਼ੀ ਉੱਤੇ ਛੇਤੀ ਤੋਂ ਛੇਤੀ ਸੁਣਵਾਈ ਦੀ ਮੰਗ ਵੀ ਰੱਖੀ।

 

 

ਤਦ ਜਸਟਿਸ ਬੋਬੜੇ ਨੇ ਜਵਾਬ ਦਿੱਤਾ ਕਿ ਉਹ ਇਸ ਜ਼ਮਾਨਤ–ਅਰਜ਼ੀ ਉੱਤੇ ਕੱਲ੍ਹ ਜਾਂ ਪਰਸੋਂ ਹੀ ਸੁਣਵਾਈ ਕਰ ਸਕਣਗੇ।

 

 

ਚੇਤੇ ਰਹੇ ਕਿ ਦਿੱਲੀ ਹਾਈ ਕੋਰਟ ਦੇ ਜਸਟਿਸ ਸੁਰੇਸ਼ ਕਾਇਤ ਨੇ 74 ਸਾਲਾ ਸ੍ਰੀ ਪੀ. ਚਿਦੰਬਰਮ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram now reaches Justice Bobde for Bail