ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਮਾਨਤ ਲਈ ਚਿਦੰਬਰਮ ਹਾਈ ਕੋਰਟ ਪੁੱਜੇ, ਕਿਹਾ ED ਮੇਰਾ ਅਕਸ ਵਿਗਾੜਨਾ ਚਾਹੁੰਦੈ

ਜ਼ਮਾਨਤ ਲਈ ਚਿਦੰਬਰਮ ਹਾਈ ਕੋਰਟ ਪੁੱਜੇ, ਕਿਹਾ ED ਮੇਰਾ ਅਕਸ ਵਿਗਾੜਨਾ ਚਾਹੁੰਦੈ

ਆਈਐੱਨਐਕਸ (INX) ਮੀਡੀਆ ਮਾਮਲੇ ਕਾਰਨ ਜੇਲ੍ਹ ’ਚ ਬੰਦ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਸ੍ਰੀ ਪੀ. ਚਿਦੰਬਰਮ ਨੇ ਦਿੱਲੀ ਹਾਈ ਕੋਰਟ ’ਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਇਸ ਪਟੀਸ਼ਨ ’ਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੇ ਇਰਾਦੇ ਕੁਝ ਠੀਕ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਭ ਉਨ੍ਹਾਂ ਦਾ ਅਕਸ ਵਿਗਾੜਨ ਲਈ ਕੀਤਾ ਜਾ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਚਿਦੰਬਰਮ ਆਉਂਦੀ 24 ਅਕਤੂਬਰ ਤੱਕ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ’ਚ ਹਨ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 18 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਸ੍ਰੀ ਪੀ. ਚਿਦੰਬਰਮ ਦੀ ਆਈਐੱਨਐਕਸ ਮੀਡੀਆ ਮਾਮਲੇ ’ਚ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਕੀਤੀ ਸੀ। ਤਦ ਸ੍ਰੀ ਚਿਦੰਬਰਮ ਨੇ ਦਲੀਲ ਦਿੱਤੀ ਸੀ ਕਿ ਉਹ ਨੱਸਣਗੇ ਨਹੀਂ।

 

 

ਇਸ ਲਈ ਸੁਪਰੀਮ ਕੋਰਟ ਦੇ ਜੱਜ ਇਨ੍ਹਾਂ ਤੱਥਾਂ ’ਤੇ ਵਿਚਾਰ ਕਰਨ ਕਿ ਇੱਕ ਲੁੱਕ–ਆਊਟ ਨੋਟਿਸ ਨੇ ਉਨ੍ਹਾਂ ਨੂੰ ਵਿਦੇਸ਼ ਯਾਤਰਾ ਤੋਂ ਰੋਕਿਆ ਤੇ ਉਨ੍ਹਾਂ ਨੇ ਦੇਸ਼ ਤੋਂ ਬਾਹਰ ਜਾਣ ਲਈ ਕੋਈ ਬੇਨਤੀ ਨਹੀਂ ਕੀਤੀ ਸੀ।

 

 

ਸ੍ਰੀ ਚਿਦੰਬਰਮ ਬੀਤੀ 17 ਅਕਤੂਬਰ ਤੋਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ’ਚ ਹਨ। ਸੀਬੀਆਈ ਨੇ 15 ਮਈ, 2017 ਨੂੰ ਇੱਕ ਐਫ਼ਆਈਆਰ ਦਾਇਰ ਕੀਤੀ ਸੀ; ਜਿਸ ਵਿੱਚ ਆਈਏਐੱਨਐਕਸ ਮੀਡੀਆ ਸਮੂਹ ਨੂੰ ਸਾਲ 2007 ਦੌਰਾਨ ਵਿਦੇਸ਼ੀ ਚੰਦਾ ਹਾਸਲ ਕਰਨ ਲਈ ਵਿਦੇਸ਼ੀ ਨਿਵੇਸ਼ ਵਾਧਾ ਬੋਰਡ (FIPB) ਵੱਲੋਂ ਮਿਲੀ ਮਨਜ਼ੂਰੀ ’ਚ ਗੜਬੜੀਆਂ ਦਾ ਦੋਸ਼ ਲਾਇਆ ਗਿਆ ਸੀ।

 

 

ਉਸ ਵੇਲੇ ਸ੍ਰੀ ਚਿਦੰਬਰਮ ਭਾਰਤ ਦੇ ਵਿੱਤ ਮੰਤਰੀ ਸਨ। ਇਸ ਤੋਂ ਬਾਅਦ ED ਨੇ ਇਸ ਸਬੰਧੀ ਸਾਲ 2017 ਦੌਰਾਨ ਮਨੀ–ਲਾਂਡਰਿੰਗ (ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ) ਦਾ ਮਾਮਲਾ ਦਰਜ ਕੀਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram reaches High Court for bail says ED is spoiling my image