ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਨੇ ਕੀਤੀ ਸੁਪਰੀਮ ਕੋਰਟ ਦੇ ਵਕੀਲ ਵਜੋਂ ਵਾਪਸੀ, ਲੜਨਗੇ ਕਾਂਗਰਸ ਦਾ ਕੇਸ

ਚਿਦੰਬਰਮ ਨੇ ਕੀਤੀ ਸੁਪਰੀਮ ਕੋਰਟ ਦੇ ਵਕੀਲ ਵਜੋਂ ਵਾਪਸੀ, ਲੜਨਗੇ ਕਾਂਗਰਸ ਦਾ ਕੇਸ

ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਸੁਪਰੀਮ ਕੋਰਟ ਦੇ ਵਕੀਲ ਵਜੋਂ ਵਾਪਸੀ ਹੋ ਗਈ ਹੈ। ਸ੍ਰੀ ਚਿਦੰਬਰਮ ਅੱਜ ਤਾਮਿਲ ਨਾਡੂ ਸਥਾਨਕ ਇਕਾਈ ਚੋਣ ਦੇ ਮਾਮਲੇ ’ਚ ਕਾਂਗਰਸ ਵੱਲੋਂ ਪੇਸ਼ ਹੋਣਗੇ।

 

 

ਆਈਐੱਨਐਕਸ ਮੀਡੀਆ ਕੇਸ ਵਿੱਚ ਸ੍ਰੀ ਚਿਦੰਬਰਮ ਨੂੰ ਪਹਿਲਾਂ ਸੀਬੀਆਈ ਤੇ ਫਿਰ ਬਾਅਦ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਹ 106 ਦਿਨਾਂ ਤੱਕ ਤਿਹਾੜ ਜੇਲ੍ਹ ’ਚ ਬੰਦ ਰਹੇ। ਬੀਤੇ ਦਿਨੀਂ ਸੁਪਰੀਮ ਕੋਰਟ ਨੇ ਸ੍ਰੀ ਚਿਦੰਬਰਮ ਨੂੰ ਬਾਸ਼ਰਤ ਜ਼ਮਾਨਤ ਦਿੱਤੀ ਸੀ।

 

 

ਸੁਪਰੀਮ ਕੋਰਟ ਨੇ ਸ੍ਰੀ ਚਿਦੰਬਰਮ ਨੂੰ ਦੋ ਲੱਖ ਰੁਪਏ ਦੇ ਨਿਜੀ ਮੁਚੱਲਕੇ ਤੇ ਬਿਨਾ ਇਜਾਜ਼ਤ ਵਿਦੇਸ਼ ਨਾ ਜਾਣ ਦੀ ਸ਼ਰਤ ’ਤੇ ਜ਼ਮਾਨਤ ਦਿੱਤੀ ਹੈ। ਇਸ ਤੋਂ ਪਹਿਲਾਂ ਜਸਟਿਸ ਆਰ. ਭਾਨੂਮਤੀ ਦੀ ਅਗਵਾਈ ਹੇਠਲੇ ਬੈਂਚ ਨੇ ਕਾਂਗਰਸੀ ਆਗੂ ਨੂੰ ਆਈਐੱਨਐਕਸ ਮੀਡੀਆ ਮਾਮਲੇ ’ਚ ਕੋਈ ਜਨਤਕ ਬਿਆਨ ਨਾ ਦੇਣ ਦੀ ਹਦਾਇਤ ਕੀਤੀ ਸੀ। ਨਾਲ ਹੀ ਉਨ੍ਹਾਂ ਨੂੰ ਸਬੰਧਤ ਗਵਾਹਾਂ ਨੂੰ ਡਰਾਉਣ ਦਾ ਜਤਨ ਨਾ ਕਰਨ ਦੀ ਹਦਾਇਤ ਵੀ ਕੀਤੀ ਗਈ ਸੀ।

 

 

ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ’ਤੇ ਕੁਝ ਸ਼ਰਤਾਂ ਲਾ ਦਿੱਤੀਆਂ ਹਨ। ਸ੍ਰੀ ਚਿਦੰਬਰਮ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਵੇਗਾ ਤੇ ਉਨ੍ਹਾਂ ਨੂੰ ਬਿਨਾ ਇਜਾਜ਼ਤ ਦੇਸ਼ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹ ਮੀਡੀਆ ਨੂੰ ਕੋਈ ਇੰਟਰਵਿਊ ਵੀ ਨਹੀਂ ਦੇਣਗੇ। ਨਾਲ ਹੀ ਉਨ੍ਹਾਂ ਨੂੰ ਇਸ ਮਾਮਲੇ ’ਚ ਪੁੱਛਗਿੱਛ ਲਈ ਵੀ ਉਪਲਬਧ ਰਹਿਣਾ ਹੋਵੇਗਾ।

 

 

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ’ਚ ਹੋਰ ਮੁਲਜ਼ਮਾਂ ਵਿਰੁੱਧ ਕਾਰਵਾਈ ਦਾ ਜ਼ਮਾਨਤ–ਹੁਕਮ ਉੱਤੇ ਕੋਈ ਅਸਰ ਨਹੀਂ ਪਵੇਗਾ।

 

 

ਦੇਸ਼ ਦੀ ਸਰਬਉੱਚ ਅਦਾਲਤ ਨੇ ਰਜਿਸਟ੍ਰੀ ਨੂੰ ਹੁਕਮ ਦਿੱਤਾ ਕਿ ਉਹ ਸੁਣਵਾਈ ਦੇ ਆਖ਼ਰੀ ਦਿਨ ED ਵੱਲੋਂ ਬੈਂਚ ਨੂੰ ਸੌਂਪੇ ਗਏ ਸੀਲਬੰਦ ਕਵਰ ਵਾਪਸ ਕਰੇ, ਜਿਸ ਵਿੱਚ ਮਾਮਲੇ ਨਾਲ ਜੁੜੇ ਸਬੂਤ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram returns as Advocate of Supreme Court will fight Congress Case