ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਮਾਨਤ ਨਾ ਮਿਲਣ 'ਤੇ ਭੜਕੇ ਚਿਦੰਬਰਮ, ਕਿਹਾ - 'ਲੱਗਦਾ ਹੈ ਜਿਵੇਂ ਮੈਂ ਕੋਈ ਰੰਗਾ ਬਿੱਲਾ ਹਾਂ'

ਆਈ.ਐਨ.ਐਕਸ. ਮੀਡੀਆ ਮਾਮਲੇ ਵਿੱਚ ਹਿਰਾਸਤ 'ਚ 98 ਦਿਨ ਬਤੀਤ ਕਰ ਚੁੱਕੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕੋਰਟ ਵੱਲੋਂ ਈ.ਡੀ. ਦੇ ਦਾਅਵਿਆਂ ਨੂੰ ਰੱਦ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਜਮਾਨਤ ਅਰਜ਼ੀ ਰੱਦ ਹੋਣ 'ਤੇ ਨਾਰਾਜ਼ਗੀ ਜਾਹਰ ਕੀਤੀ। ਚਿਦੰਬਰਮ ਨੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੂੰ ਕਿਹਾ ਕਿ ਹਾਈ ਕੋਰਟ ਨੇ ਸਬੂਤਾਂ ਨਾਲ ਛੇੜਛਾੜ ਅਤੇ ਮੇਰੇ ਫਰਾਰ ਹੋਣ ਦੇ ਡਰ ਤੋਂ ਮੇਰੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਉਨ੍ਹਾਂ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਅਦਾਲਤ ਨੇ ਦੋਸ਼ ਗੰਭੀਰ ਹੋਣ ਕਾਰਨ ਚਿਦੰਬਰਮ ਦੀ ਪਟੀਸ਼ਨ ਅਰਜ਼ੀ ਰੱਦ ਕੀਤੀ ਹੈ।
 

ਸਿੱਬਲ ਨੇ ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਆਰ. ਬਾਨੂਮਤੀ ਨੂੰ ਕਿਹਾ ਕਿ ਜੇ ਅਦਾਲਤ ਦੀ ਗੰਭੀਰ ਦੋਸ਼ ਵਾਲੀ ਦਲੀਲ ਸਵੀਕਰ ਹੋ ਜਾਂਦੀ ਹੈ ਤਾਂ ਸਾਨੂੰ ਕਦੇ ਜਮਾਨਤ ਨਹੀਂ ਮਿਲੇਗੀ। ਕਪਿਲ ਸਿੱਬਲ ਨੇ ਇਹ ਵੀ ਕਿਹਾ ਕਿ ਚਿਦੰਬਰਮ ਨੂੰ ਜੇਲ 'ਚ ਰੱਖਣਾ ਸੁਪਰੀਮ ਕੋਰਟ 'ਤੇ ਪਾਏ ਗਏ ਦਬਾਅ ਵੱਲ ਵੀ ਇਸ਼ਾਰਾ ਕਰਦਾ ਹੈ। ਇਸ ਨਾਲ ਗਲਤ ਸੰਦੇਸ਼ ਜਾਂਦਾ ਹੈ। 

 


ਚਿਦੰਬਰਮ ਲਈ ਬਹਿਸ ਕਰਦਿਆਂ ਸਿੱਬਲ ਨੇ ਕਿਹਾ, "ਅਜਿਹਾ ਲੱਗਦਾ ਹੈ ਜਿਵੇਂ ਮੈਂ ਕੋਈ ਰੰਗਾ ਬਿੱਲਾ ਹਾਂ। ਜੇ ਮੈਨੂੰ ਜਮਾਨਤ 'ਤੇ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਦੇਸ਼ ਨੂੰ ਗਲਤ ਸੰਦੇਸ਼ ਜਾਵੇਗਾ।" ਜ਼ਿਕਰਯੋਗ ਹੈ ਕਿ ਰੰਗਾ ਅਤੇ ਬਿੱਲਾ ਮੁੰਬਈ ਦੇ ਦੋ ਖਤਰਨਾਕ ਅਪਰਾਧੀ ਸਨ ਜੋ ਆਰਥਰ ਰੋਡ ਜੇਲ ਤੋਂ ਰਿਹਾਅ ਹੋਣ ਮਗਰੋਂ ਤੁਰੰਤ ਬਾਅਦ ਦਿੱਲੀ ਆ ਗਏ ਸਨ। ਉਨ੍ਹਾਂ ਨੇ ਅਗੱਸਤ 1978 'ਚ ਦੋ ਨੌਜਵਾਨਾਂ ਨੂੰ ਅਗਵਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
 

ਉਧਰ ਹਿਰਾਸਤ 'ਚ ਰਹਿੰਦਿਆਂ ਵੀ ਚਿਦੰਬਰਮ ਦੀ ਨਜ਼ਰ ਮਹਾਰਾਸ਼ਟਰ ਦੀ ਉਥਲ-ਪੁਥਲ 'ਤੇ ਬਰਾਬਰ ਬਣੀ ਹੋਈ ਹੈ। ਉਨ੍ਹਾਂ ਨੇ ਬੁਧਵਾਰ ਨੂੰ ਟਵੀਟ ਕਰ ਕੇ ਸ਼ਿਵਸੈਨਾ-ਐਨਸੀਪੀ-ਕਾਂਗਰਸ ਗਠਜੋੜ ਨੂੰ ਨਸੀਹਤ ਦਿੱਤੀ। ਚਿਦੰਬਰਮ ਨੇ ਟਵੀਟ 'ਚ ਲਿਖਿਆ, "ਸ਼ਿਵਸੈਨਾ-ਐਨਸੀਪੀ-ਕਾਂਗਰਸ ਗਠਜੋੜ ਸਰਕਾਰ ਨੂੰ ਵਧਾਈ। ਨਿੱਜੀ ਹਿੱਤਾਂ ਨੂੰ ਦੂਰ ਰੱਖ ਕੇ ਕਿਸਾਨ ਭਲਾਈ, ਨਿਵੇਸ਼, ਰੁਜ਼ਗਾਰ, ਸਮਾਜਿਕ ਨਿਆਂ ਅਤੇ ਮਹਿਲਾ ਤੇ ਬਾਲ ਵਿਕਾਸ ਦੇ ਹਿੱਤਾਂ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰੋ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram tears into verdict that denied bail in inx media case i feel As if I am Ranga Billa