ਆਈਐਨਐਕਸ ਮੀਡੀਆ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਕਰੀਬ ਚਾਰ ਹਫ਼ਤੇ ਤੋਂ ਬੰਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਲੋਕਤੰਤਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਕ ਤੋਂ ਬਾਅਦ ਕਈ ਦੇਸ਼ਾਂ ਵਿੱਚ ਇਸ ਨੂੰ ਖੋਖਲਾ ਕਰ ਦਿੱਤਾ ਗਿਆ ਹੈ।
ਚਿਦੰਬਰਮ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਕਿਹੜੀ ਦਿਸ਼ਾ ਵੱਲ ਜਾਵੇਗਾ?" ਆਜ਼ਾਦੀ ਕਦੇ ਨਾ ਖ਼ਤਮ ਹੋਣ ਵਾਲਾ ਸੰਘਰਸ਼ ਹੈ।
Which way will India go? Freedom is a never ending struggle. Eternal vigilance is the price of liberty.
— P. Chidambaram (@PChidambaram_IN) October 2, 2019
74 ਸਾਲਾ ਸਿਆਸਤਦਾਨ ਦੇ ਟਵਿੱਟਰ ਅਕਾਊਂਟ ਨੂੰ ਉਸ ਦੇ ਪਰਿਵਾਰ ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਨੇ 2 ਅਕਤੂਬਰ 2019 ਨੂੰ ਕਹੀ ਸੀ।
ਆਪਣੇ ਟਵੀਟਸ ਵਿੱਚ ਚਿੰਦਬਰਮ ਨੇ ਇਹ ਦੱਸਿਆ ਕਿ ਕਿਵੇ ਦੁਨੀਆਂ 20ਵੀਂ ਸਦੀ ਵਿੱਚ ਗੁਲਾਮੀ ਤੋਂ ਉਭਰੀ ਸੀ ਅਤੇ 21ਵੀਂ ਸਦੀ ਉਦਾਰਤਾ ਅਤੇ ਇਕਸਾਰਤਾ ਨੂੰ ਲੈ ਕੇ ਸੈਂਕੜਿਆਂ ਦੇਸ਼ਾਂ ਅਤੇ ਕਰੋੜਾਂ ਲੋਕਾਂ ਵਿੱਚ ਉਮੀਦ ਬਣੀ ਸੀ।