ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਹਾੜ ਜੇਲ੍ਹ ’ਚ ਬੈਠਿਆਂ ਚਿਦੰਬਰਮ ਅਰਥਵਿਵਸਥਾ ਨੂੰ ਲੈ ਕੇ ਚਿੰਤਤ

ਤਿਹਾੜ ਜੇਲ੍ਹ ’ਚ ਬੈਠਿਆਂ ਚਿਦੰਬਰਮ ਅਰਥਵਿਵਸਥਾ ਨੂੰ ਲੈ ਕੇ ਚਿੰਤਤ

ਆਈਐਨਐਕਸ ਮੀਡੀਆ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਤਿਹਾੜ ਜੇਲ੍ਹ ਭੇਜੇ ਗਏ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।

 

ਉਨ੍ਹਾਂ ਆਪਣੇ ਪਰਿਵਾਰ ਦੀ ਮਦਦ ਨਾਲ ਟਵੀਟ ਕੀਤਾ ਕਿ ‘ਮੈਨੂੰ ਅਰਥ ਵਿਵਸਥਾ ਦੀ ਵੱਡੀ ਚਿੰਤਾ ਹੈ। ਗਰੀਬ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਘੱਟ ਆਮਦਨ, ਘੱਟ ਨੌਕਰੀਆਂ, ਘੱਟ ਵਪਾਰ ਅਤੇ ਘੱਟ ਨਿਵੇਸ਼ ਗਰੀਬ ਅਤੇ ਮੱਧ ਵਰਗ ਨੂੰ ਪ੍ਰਭਾਵਿਤ ਕਰਦੇ ਹਨ। ਦੇਸ਼ ਨੂੰ ਇਸ ਗਿਰਾਵਟ ਅਤੇ ਨਿਰਾਸ਼ਾ ਤੋਂ ਬਾਹਰ ਨਿਕਲਣ ਦੀ ਯੋਜਨਾ ਕਿਥੇ ਹੈ?

 

 

ਜ਼ਿਕਰਯੋਗ ਹੈ ਕਿ 73 ਸਾਲਾ ਕਾਂਗਰਸ ਆਗੂ ਨੂੰ 5 ਸਤੰਬਰ ਨੂੰ ਤਿਹਾੜ ਜੇਲ੍ਹ ਵਿਚ 14 ਦਿਨਾਂ ਦੀ ਨਿਆਂਇਕ ਹਿਰਾਸਤ ਉਤੇ ਭੇਜ ਦਿੱਤਾ ਗਿਆ ਸੀ। ਸੀਬੀਆਈ ਦੀ 15 ਦਿਨਾਂ ਦੀ ਹਿਰਾਸਤ ਪੂਰੀ ਹੋਣ ਬਾਅਦ ਅਦਾਲਤ ਨੇ ਚਿਦੰਬਰਮ ਦੀ ਜਮਾਨਤ ਪਟੀਸਨ ਨੂੰ ਖਾਰਜ ਕਰ ਦਿੱਤਾ ਸੀ। ਹਾਲਾਂਕਿ ਇਸ ਸਭ ਦੇ ਬਾਵਜੂਦ ਚਿਦੰਬਰਮ ਟਵੀਟਰ ਦੀ ਮਦਦ ਨਾਲ ਖੁਦ ਉਤੇ ਲਗੇ ਦੋਸ਼ਾਂ ਅਤੇ ਅਰਥ ਵਿਵਸਥਾਂ ਉਤੇ ਆਪਣਾ ਪੱਖ ਰੱਖ ਰਹੇ ਹਨ। ਉਥੇ ਆਪਣੇ ਟਵੀਟ ਵਿਚ ਚਿਦੰਬਰਮ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਕਿ ਉਹ ਇਹ ਪਰਿਵਾਰ ਦੀ ਮਦਦ ਨਾਲ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chidambaram worried about economy in Tihar jail