ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24 ਹਾਈ ਕੋਰਟਾਂ 'ਚ 43 ਲੱਖ ਮਾਮਲੇ ਪੈਂਡਿੰਗ, CJI ਬੋਲੇ- ਜੱਜ ਛੁੱਟੀ ਨਾ ਲੈਣ

42 ਹਾਈ ਕੋਰਟਾਂ 'ਚ 43 ਲੱਖ ਮਾਮਲੇ ਪੈਂਡਿੰਗ, CJI ਬੋਲੇ- ਜੱਜ ਛੁੱਟੀ ਨਾ ਲੈਣ

ਭਾਰਤ ਦੇ ਚੀਫ ਜਸਟਿਸ ਦੀ ਅਹੁਦਾ ਸੰਭਾਲਣ ਤੋਂ ਦੋ ਦਿਨ ਬਾਅਦ 5 ਅਕਤੂਬਰ ਨੂੰ ਸੀਜੀਆਈ ਰੰਜਨ ਗੋਗੋਈ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕੋਰਟ ਦੇ ਸੀਨੀਅਰ ਜੱਜਾਂ ਨਾਲ ਗੱਲਬਾਤ ਕੀਤੀ। ਸਾਰਿਆਂ ਨੂੰ ਅਦਾਲਤ ਦੇ ਕੰਮ ਪੂਰਾ ਕਰਨ 'ਤੇ ਧਿਆਨ ਦੇਣ ਲਈ ਕਿਹਾ। ਇਸ ਤੋਂ ਇਲਾਵਾ ਸੀਜੀਆਈ ਗੋਗੋਈ ਨੇ ਜੱਜਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨ ਦੀ ਵੀ ਜ਼ਰੂਰਤ ਹੈ। 

 

ਜਾਣਕਾਰੀ ਅਨੁਸਾਰ ਸੀ.ਜੀ.ਆਈ. ਰੰਜਨ ਗੋਗੋਈ ਨੇ ਹਾਈ ਕੋਰਟ ਦੇ ਜੱਜਾਂ ਨੂੰ ਕਿਹਾ ਕਿ ਕੰਮਕਾਜੀ ਦਿਨ ਛੁੱਟੀ ਨਾ ਲਵੋ। ਇਸ ਤੋਂ ਇਲਾਵਾ ਕੰਮ ਕਰਨ ਦੇ ਘੰਟਿਆਂ ਦੌਰਾਨ ਅਦਾਲਤ ਵਿੱਚ ਮੌਜੂਦ ਰਹਿਣ ਨੂੰ ਵੀ ਕਿਹਾ। ਵੀਡੀਓ ਕਾਨਫਰੰਸਿੰਗ ਦੌਰਾਨ ਸੀਜੀਆਈ ਨੇ ਅਦਾਲਤ ਵਿੱਚ ਚੰਗੀ ਆਮਦਨ ਉੱਤੇ ਵਕੀਲਾਂ ਦੀ ਜੱਜ ਵਜੋਂ ਨਿਯੁਕਤੀ 'ਤੇ ਵੀ ਜ਼ੋਰ ਦਿੱਤਾ। ਗੱਲਬਾਤ ਦੌਰਾਨ ਜਸਟਿਸ ਗੋਗੋਈ ਨੇ ਹੇਠਲੇ ਨਿਆਂਪਾਲਿਕਾ ਦੇ ਅਹੁਦਿਆਂ ਨੂੰ ਭਰਨ ਤੇ ਕੇਸਾਂ ਦੇ ਛੇਤੀ ਨਿਪਟਾਰੇ ਬਾਰੇ ਗੱਲ ਕੀਤੀ।

 

ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ ਦੇ ਅਨੁਸਾਰ, ਇਸ ਸਮੇਂ 24 ਹਾਈ ਕੋਰਟਾਂ ਵਿੱਚ 43 ਲੱਖ ਮਾਮਲੇ ਪੈਂਡਿੰਗ ਹਨ। ਇਸੇ ਸਮੇਂ ਸੁਪਰੀਮ ਕੋਰਟ ਦੀ ਸਰਕਾਰੀ ਵੈੱਬਸਾਈਟ ਅਨੁਸਾਰ 55946 ਕੇਸ ਸੁਪਰੀਮ ਕੋਰਟ ਵਿੱਚ ਪੈਂਡਿੰਗ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chief justice ranjan gogoi shows high courts the way on pendency and corruption