ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਮੇਰੀ ਸਰਕਾਰ ਸੁੱਟਣ ਦੀ ਕੋਸਿ਼ਸ਼ `ਚ ਲੱਗੀ : ਐਚਡੀ ਕੁਮਾਰ ਸਵਾਮੀ

ਭਾਜਪਾ ਮੇਰੀ ਸਰਕਾਰ ਸੁੱਟਣ ਦੀ ਕੋਸਿ਼ਸ਼ `ਚ ਲੱਗੀ : ਐਚਡੀ ਕੁਮਾਰ ਸਵਾਮੀ

ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੇ ਵਿਰੋਧੀ ਦਲ ਭਾਜਪਾ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀਆਂ ਕੋਸਿ਼ਸ਼ਾਂ ਕਰ ਰਹੀ ਹੈ।
ਮੁੱਖ ਮੰਤਰੀ ਨੇ ਇਸਦੇ ਨਾਲ ਹੀ ਭਾਜਪਾ ਦੇ ਕੁਝ ਆਗੂਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ, ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਲੋਕ ਸਰਕਾਰ ਸੁੱਟਣ ਲਈ ਕਾਂਗਰਸ ਅਤੇ ਜਦ (ਐਸ) ਦੇ ਵਿਧਾਇਕਾਂ ਨੂੰ ਰਿਸ਼ਵਤ ਦੇਣ ਦਾ ਯਤਨ ਕਰ ਰਹੇ ਹਨ।


ਕਾਂਗਰਸ `ਚ ਅੰਦਰੂਨੀ ਅਸੰਤੁਸ਼ਟੀ ਦੇ ਬਾਅਦ ਸੂਬੇ `ਚ ਕਾਂਗਰਸ ਅਤੇ ਜਦ (ਐਸ) ਦੇ ਵਿਧਾਇਕਾਂ ਦਾ ਸਵਾਗਤ ਕਰਨ ਲਈ ਰਿਜੋਰਟ ਤਿਆਰ ਹੋਣ ਸਬੰਧੀ ਮੀਡੀਆ `ਚ ਆਈਆਂ ਖ਼ਬਰਾ ਦੇ ਵਿਚ ਕੁਮਾਰ ਸਵਾਮੀ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਸਰਕਾਰ ਦੇ ਸਾਹਮਣੇ ਆਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।


ਕੁਮਾਰ ਸਵਾਮੀ ਨੇ ਕਿਹਾ ਕਿ ਚਾਹੇ ਉਹ ਰਿਜੋਰਟ ਜਾਂ ਕੁਟੀਆ ਤਿਆਰ ਰੱਖਣ, ਮੈਂ ਸਭ ਕੁਝ ਦੇ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ `ਚ ਪੈਸੇ ਦਾ ਭੁਗਤਾਨ ਪਹਿਲਾਂ ਹੀ ਕੀਤਾ ਜਾ ਰਿਹਾ ਹੈ। ਮੈਂ ਇਸ ਤੋਂ ਜਿ਼ਆਦਾ ਕੁਝ ਨਹੀਂ ਕਹੂੰਗਾ। ਆਪ ਨੂੰ ਇਸ ਬਾਰੇ ਬਾਅਦ `ਚ ਪਤਾ ਚਲ ਜਾਵੇਗਾ। ਮੁੱਖ ਮੰਰਤੀ ਨੇ ਦੋਸ਼ ਲਗਾਇਆ ਕਿ ਕੁਝ ਲੋਕ ਹਨ, ਜੋ ਉਨ੍ਹਾਂ ਦੀ ਸਰਕਾਰ ਨੂੰ ਸੁੱਟਣ `ਚ ਲੱਗੇ ਹੋਏ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief Minister HD Kumarswamy alleges BJP may try collapse Karnataka Government