ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਦੇ ਕੁੱਤੇ ਦੀ ਮੌਤ, ਦੋ ਡਾਕਟਰਾਂ ਵਿਰੁੱਧ FIR

ਮੁੱਖ ਮੰਤਰੀ ਦੇ ਕੁੱਤੇ ਦੀ ਮੌਤ, ਦੋ ਡਾਕਟਰਾਂ ਵਿਰੁੱਧ FIR

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਅਧਿਕਾਰਤ ਬੰਗਲੇ ਵਿੱਚ ਰਹਿਣ ਵਾਲੇ ਇੱਕ ਪਾਲਤੂ ਕੁੱਤੇ ਹਸਕੀ ਦੀ ਥੋੜ੍ਹੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰ ਰਹੇ ਵੈਟਰਨਰੀ ਡਾਕਟਰਾਂ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਗਈ ਹੇ। ਇਸ ਮਾਮਲੇ ਦੀ ਜਾਂਚ ਹੁਣ ਬੰਜਾਰਾ ਹਿਲਜ਼ ਪੁਲਿਸ ਕਰ ਰਹੀ ਹੈ।

 

 

ਜੇ ਦੋਸ਼ ਸਹੀ ਸਿੱਧ ਹੋ ਗਏ, ਤਾਂ ਡਾਕਟਰਾਂ ਨੂੰ ਪੰਜ ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਐਨੀਮਲ ਕੇਅਰ ਕਲੀਨਿਕ ਦੇ ਡਾਕਟਰ ਲਕਸ਼ਮੀ ਤੇ ਡਾਕਟਰ ਰਣਜੀਤ ਵਿਰੁੱਧ ਭਾਰਤੀ ਦੰਡ ਸੰਘਤਾ ਦੀ ਧਾਰਾ 429 ਤੇ 11 ਅਧੀਨ FIR ਦਾਇਰ ਕੀਤੀ ਹੈ।

 

 

ਬੁੱਧਵਾਰ ਸ਼ਾਮ ਤੱਕ 11 ਮਹੀਨਿਆਂ ਦਾ ਪਾਲਤੂ ਕੁੱਤਾ ਹਸਕੀ ਬਿਲਕੁਲ ਸਹੀ–ਸਲਾਮਤ ਸੀ ਪਰ ਸ਼ਾਮੀਂ ਉਹ ਅਚਾਨਕ ਬਿਮਾਰ ਹੋ ਗਿਆ। ਜਾਂਚ ਦੌਰਾਨ ਡਾ. ਰਣਜੀਤ ਨੇ ਵੇਖਿਆ ਕਿ ਹਸਕੀ ਨੂੰ 101 ਡਿਗਰੀ ਬਿੁਖ਼ਾਰ ਹੈ। ਉਸ ਨੂੰ ਦਵਾਈ ਦਿੱਤੀ ਗਈ ਤੇ ਕਲੀਨਿਕ ਵਿੱਚ ਲਿਆ ਕੇ ਦਾਖ਼ਲ ਕੀਤਾ ਗਿਆ ਪਰ ਉਸਨੇ ਦਮ ਤੋੜ ਦਿੱਤਾ।

 

 

ਮੁੱਖ ਮੰਤਰੀ ਦੇ ਬੰਗਲੇ ਉੱਤੇ 9 ਪਾਲਤੂ ਕੁੱਤੇ ਰਹਿੰਦੇ ਹਨ; ਜਿਸ ਦੇ ਨਿਗਰਾਨ ਆਸਿਫ਼ ਅਲੀ ਖ਼ਾਨ ਹਨ। ਹੁਣ ਆਮ ਜਨਤਾ, ਖ਼ਾਸ ਕਰ ਕੇ ਵਿਰੋਧੀ ਧਿਰ ਦੋਸ਼ ਲਾ ਰਹੀ ਹੈ ਕਿ ਹੈਦਰਾਬਾਦ ਤੇ ਤੇਲੰਗਾਨਾ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਡੇਂਗੂ ਫੈਲਿਆ ਹੋਇਆ ਹੈ; ਉਸ ਪਾਸੇ ਤਾਂ ਧਿਆਨ ਦਿੱਤਾ ਨਹੀਂ ਜਾ ਰਿਹਾ ਪਰ ਮੁੱਖ ਮੰਤਰੀ ਦਫ਼ਤਰ ਨੂੰ ਕੁੱਤਿਆਂ ਦੀ ਵੱਧ ਫ਼ਿਕਰ ਪਈ ਹੋਈ ਹੈ। ‘ਤੇਲੰਗਾਨਾ ਦੀ ਜਨਤਾ ਦੀ ਅਹਿਮੀਅਤ ਪ੍ਰਗਤੀ ਭਵਨ ਦੇ ਕੁੱਤਿਆਂ ਜਿੰਨੀ ਵੀ ਨਹੀਂ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief Minister s dog dies FIR against two doctors