ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਯੋਗੀ ਨੇ 42 IAS ਨੂੰ ਪਾਈਆਂ ਭਾਜੜਾਂ, ਸਾਰੇ DM, SP ਤੇ SSP ਕੀਤੇ ਤਲਬ

ਮੁੱਖ ਮੰਤਰੀ ਯੋਗੀ ਅਦਿਤਿਆਨਾਥ ਸੂਬੇ ਚ ਜੁਰਮ ਨੂੰ ਨੱਥ ਪਾਉਣ ਅਤੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਲਈ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ 42 ਆਈਏਐਸ ਅਫ਼ਸਰਾਂ ਨੂੰ ਜ਼ਮੀਨੀ ਪੱਧਰ ਤੇ ਜਾ ਕੇ ਕੰਮ ਕਰਨ ਦੇ ਹੁਕਮ ਦਿੱਤੇ ਜਦਕਿ ਸਾਰੇ ਡੀਐਮ, ਐਸਪੀ ਅਤੇ ਐਸਐਸਪੀ ਨੂੰ 12 ਜੂਨ ਤੋਂ ਤਲਬ ਕੀਤਾ ਹੈ।

 

ਜਾਣਕਾਰੀ ਮੁਤਾਬਕ ਇਨ੍ਹਾਂ ਆਈਏਐਸ ਅਫ਼ਸਰਾਂ ਨੂੰ 75 ਜ਼ਿਲ੍ਹਿਆਂ ਚ 15 ਤੋਂ 20 ਜੂਨ ਤਕ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਇਸ ਤੋਂ ਬਾਅਦ ਯੋਗੀ ਇਨ੍ਹਾਂ ਕਾਰਜਾਂ ਦੀ ਸਮਿਖਿਆ ਕਰਨ ਲਈ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਨ੍ਹਾਂ ਸਾਰੇ ਅਫ਼ਸਰਾਂ ਨੂੰ ਹੁਣ ਕੜਾਕੇ ਦੀ ਧੁੱਪ ਚ ਵਿਕਾਸ ਕਾਰਜਾਂ ਦੀ ਪਰਖ ਕਰਕੇ ਰਿਪੋਰਟ ਸੌਂਪਣੀ ਹੋਵੇਗੀ।

 

13 ਜੂਨ ਨੂੰ ਸੀਐਮ ਯੋਗੀ ਸੂਬੇ ਦੀਆਂ ਸਾਰੀਆਂ ਸਿਹਤ ਸੇਵਾਵਾਂ ਚੁਸਤ ਦੁਰੱਸਤ ਕਰਨ ਲਈ ਸਾਰੇ ਮੁੱਖ ਮੰਤਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਤਲਬ ਕੀਤਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief Minister Yogi Adityanath called Lucknow all the District Magistrates and SSP for meeting