ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਫ ਆਫ਼ ਡਿਫੈਂਸ ਸਟਾਫ 65 ਸਾਲ ’ਚ ਹੋਣਗੇ ਰਿਟਾਇਰ, ਸਰਕਾਰ ਨੇ ਬਦਲਿਆ ਨਿਯਮ

ਭਾਰਤ ਸਰਕਾਰ ਨੇ ਮਿਲਟਰੀ ਮੈਨੂਅਲ ਚ ਵੱਡਾ ਬਦਲਾਅ ਕੀਤਾ ਹੈ। ਇਸ ਦੇ ਅਨੁਸਾਰ ਤਿੰਨੇ ਫੌਜੀ ਮੁਖੀਆਂ ਦੀ ਰਿਟਾਇਰਮੈਂਟ ਦੀ ਵੱਧ ਤੋਂ ਵੱਧ ਉਮਰ 65 ਸਾਲ ਰੱਖਣ ਦੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ।

 

ਹੁਣ ਜੇਕਰ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀਆਂ ਚੋਂ ਕਿਸੇ ਨੂੰ ਚੀਫ਼ ਆਫ਼ ਡਿਫੈਂਸ ਸਟਾਫ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਹ 65 ਸਾਲ ਦੀ ਉਮਰ ਤਕ ਇਸ ਅਹੁਦੇ 'ਤੇ ਰਹਿ ਸਕਦੇ ਹਨ। ਨਿਯਮਾਂ ਦੇ ਅਨੁਸਾਰ ਮਿਲਟਰੀ ਮੁਖੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਤੱਕ ਆਪਣਾ ਅਹੁਦਾ ਸੰਭਾਲ ਸਕਦਾ ਹੈ ਜਾਂ ਦੋਨੋ ਚੋਂ ਜੋ ਵੀ ਪਹਿਲਾਂ ਮੁਕੰਮਲ ਹੋ ਜਾਵੇ।

 

ਰੱਖਿਆ ਮੰਤਰਾਲੇ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਮਿਲਟਰੀ ਮੈਨੂਅਲ 1954 ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਜੇ ਕੋਈ ਵੀ ਸੈਨਾ ਮੁਖੀ ਚੀਫ ਆਫ਼ ਡਿਫੈਂਸ ਸਟਾਫ ਲਈ ਚੁਣਿਆ ਜਾਂਦਾ ਹੈ ਤਾਂ ਉਹ 65 ਸਾਲ ਦੀ ਉਮਰ ਤੱਕ ਸੇਵਾ ਨਿਭਾਉਣ ਦੇ ਯੋਗ ਹੋਵੇਗਾ।

 

ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਕ ਇਤਿਹਾਸਕ ਫੈਸਲਾ ਲਿਆ ਤੇ ਸੀਡੀਐਸ ਦੇ ਅਹੁਦੇ ਨੂੰ ਬਣਾਉਣ ਨੂੰ ਮਨਜ਼ੂਰੀ ਦਿੱਤੀ। ਸੀਡੀਐਸ ਤਿੰਨਾਂ ਸੇਵਾਵਾਂ ਨਾਲ ਜੁੜੇ ਸਾਰੇ ਮਾਮਲਿਆਂ ਲਈ ਰੱਖਿਆ ਮੰਤਰੀ ਦੇ ਮੁੱਖ ਸੈਨਿਕ ਸਲਾਹਕਾਰ ਵਜੋਂ ਕੰਮ ਕਰੇਗੀ। ਇਸ ਦੇ ਨਾਲ ਸੀਡੀਐਸ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਪ੍ਰਮਾਣੂ ਕਮਾਂਡ ਅਥਾਰਟੀ ਦਾ ਮੈਂਬਰ ਵੀ ਹੋਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief of Defense Staff to retire in 65 years government changed rules