ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਾਈਮ ਪੈਟਰੋਲ ਤੇ ਸਾਵਧਾਨ ਇੰਡੀਆ ਸੀਰੀਅਲ ਵੇਖ ਕੇ ਬੱਚੇ ਨੂੰ ਕੀਤਾ ਅਗਵਾ

ਬਾਹਰੀ ਦਿੱਲੀ ਦੇ ਰਨਹੌਲਾ 'ਚ ਦੋ ਨੌਜਵਾਨਾਂ ਨੇ ਕ੍ਰਾਈਮ ਪੈਟਰੋਲ ਅਤੇ ਸਾਵਧਾਨ ਇੰਡੀਆ ਸੀਰੀਅਲ ਵੇਖ ਕੇ ਵਾਰਦਾਤ ਕਰਨ ਦੀ ਯੋਜਨਾ ਬਣਾਈ। ਦੋਵਾਂ ਮੁਲਜ਼ਮਾਂ ਨੇ ਪੈਸੇ ਕਮਾਉਣ ਲਈ ਬੀਤੀ 30 ਜਨਵਰੀ ਨੂੰ 2 ਸਾਲਾ  ਬੱਚੇ ਨੂੰ ਅਗਵਾ ਕਰ ਲਿਆ।
 

ਇਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਦੇ ਪਰਿਵਾਰ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਪਰਿਵਾਰ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਤੁਰੰਤ ਮਾਮਲੇ 'ਚ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਨੂੰ ਸੌਂਪ ਦਿੱਤਾ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮੋਹਨ ਗਾਰਡਨ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਰਾਹੁਲ ਅਤੇ ਕੁਲਦੀਪ ਵਜੋਂ ਹੋਈ ਹੈ।
 

ਡੀਸੀਪੀ ਡਾ. ਏ. ਕੋਨ ਨੇ ਦੱਸਿਆ ਕਿ 30 ਜਨਵਰੀ ਨੂੰ ਸੂਚਨਾ ਮਿਲੀ ਸੀ ਕਿ ਰਨਹੌਲਾ 'ਚ ਦੋ ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਫੋਨ 'ਤੇ ਉਨ੍ਹਾਂ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਦੇ ਪਿਤਾ ਦੀ ਮਦਦ ਨਾਲ ਅਗਵਾਕਾਰਾਂ ਨੂੰ ਫਿਰੌਤੀ ਦੇਣ ਲਈ ਬੁਲਾਇਆ। ਜਦੋਂ ਦੋਵੇਂ ਮੁਲਜ਼ਮ ਪੈਸੇ ਲੈਣ ਲਈ ਪਹੁੰਚੇ ਤਾਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਮੁਲਜ਼ਮਾਂ ਦੇ ਚੁੰਗਲ ਤੋਂ ਬਚਾ ਲਿਆ ਗਿਆ।
 

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਟੀਵੀ 'ਤੇ ਕ੍ਰਾਈਮ ਪੈਟਰੋਲ ਅਤੇ ਸਾਵਧਾਨ ਇੰਡੀਆ ਸੀਰੀਅਲ ਵੇਖਦੇ ਸਨ। ਸੀਰੀਅਲ ਵੇਖਣ ਤੋਂ ਬਾਅਦ ਉਨ੍ਹਾਂ ਨੇ ਪੈਸੇ ਕਮਾਉਣ ਲਈ ਅਗਵਾ ਕਰਨ ਦੀ ਯੋਜਨਾ ਬਣਾਈ ਅਤੇ ਫਿਰ ਫਿਰੌਤੀ ਮੰਗਣ ਲਈ ਬੱਚੇ ਨੂੰ ਅਗਵਾ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Child kidnapped after watching Crime Patrol and Savdhaan India serial at Ranhola New Delhi