ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ `ਤੇ ਮੰਗਲਵਾਰ ਦੁਪਹਿਰ ਨੂੰ ਇਕ ਵਿਅਕਤੀ ਨੇ ਸਕੱਤਰੇਤ `ਚ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਵੱਲੋਂ ਮੁੱਖ ਮੰਤਰੀ `ਤੇ ਲਾਲ ਮਿਰਚਾਂ ਪਾਉਂਡਰ ਸੁੱਟੀਆਂ ਗਈਆਂ। ਜਿਸਦੇ ਬਾਅਦ ਦੋਸ਼ੀ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਨੌਜਵਾਨ ਦਾ ਨਾਮ ਅਨਿਲ ਦੱਸਿਆ ਜਾ ਰਿਹਾ ਹੈ।
ਹਮਲੇ `ਚ ਕੇਜਰੀਵਾਲ ਦੀ ਐਨਕ ਟੁੱਟ ਗਈ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ, ਜਿਸ ਸਮੇਂ ਕੇਜਰੀਵਾਲ ਆਪਣੇ ਚੈਂਬਰ ਤੋਂ ਬਾਹਰ ਨਿਕਲ ਰਹੇ ਸਨ ਉਸ ਸਮੇਂ ਦਿੱਲੀ ਸਕੱਤਰੇਤ `ਚ ਮੁੱਖ ਮੰਤਰੀ ਦੇ ਉਪਰ ਲਾਲ ਮਿਰਚਾਂ ਨਾਲ ਹਮਲਾ ਕੀਤਾ ਗਿਆ। ਤੁਰੰਤ ਦੋਸ਼ੀ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ। ਫੜ੍ਹੇ ਗਏ ਨੌਜਵਾਨ ਦਾ ਨਾਮ ਅਨਿਲ ਹੈ ਜੋ ਨਰਾਇਣ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਉਹ ਮਿਰਚ ਪਾਉਂਡਰ ਪੈਕੇਟ `ਚ ਭਰਕੇ ਲਿਆ ਸੀ ਅਤੇ ਦੋਸ਼ੀ ਨੌਜਵਾਨ ਨੇ ਦੱਸਿਆ ਸੀ ਕਿ ਉਹ ਸਿਹਤ ਵਿਭਾਗ `ਚ ਮਿਲਣ ਜਾ ਰਿਹਾ ਹੈ।
ਦਿੱਲੀ ਪੁਲਿਸ ਨਹੀਂ ਦੇ ਰਹੀ ਸੁਰੱਖਿਆ
ਉਧਰ, ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਦਿੱਲੀ ਦੇ ਮੁੱਖ ਮੰਤਰੀ `ਤੇ ਹਮਲੇ ਦੀ ਸਖਤ ਆਲੋਚਨਾ ਕਰਦੇ ਹੋਏ ਦਿੱਲੀ ਪੁਲਿਸ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਉਨ੍ਹਾਂ ਨੂੰ ਯੋਗ ਸੁਰੱਖਿਆ ਨਹੀਂ ਦੇ ਰਹੀ।
ਕੇਜਰੀਵਾਲ ਖੁਦ ਹਮਲਾ ਕਰਾਉਂਦੇ ਹਨ : ਭਾਜਪਾ
ਕੇਜਰੀਵਾਲ `ਤੇ ਹਮਲੇ ਬਾਅਦ ਦਿੱਲੀ ਦੀ ਸਿਆਸਤ ਵੀ ਤੇਜ਼ ਹੋ ਗਈ ਹੈ। ਭਾਜਪਾ ਨੇ ਇਸ ਲਈ ਖੁਦ ਨੂੰ ਕੇਜਰੀਵਾਲ ਨੂੰ ਹੀ ਕਸੂਰਵਾਰ ਦੱਸਿਆ। ਦਿੱਲੀ ਭਾਜਪਾ ਬੁਲਾਰੇ ਤੇਜੇਂਦਰ ਬੱਗਾ ਨੇ ਇਕ ਟੈਲੀਵੀਜਨ ਚੈਨਲ ਨੂੰ ਫੋਨ `ਤੇ ਕਿਹਾ ਕਿ ਕੇਜਰੀਵਾਲ ਖੁਦ ਅਜਿਹਾ ਹਮਲਾ ਜਾਨਬੁੱਝਕੇ ਆਪਣੇ ਉਪਰ ਕਰਵਾਉਂਦੇ ਰਹਿੰਦੇ ਹਨ।