ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਦੀਵ ਨੇ ਭਾਰਤ ਨੂੰ ਕਿਹਾ ਵਾਪਸ ਲੈ ਜਾਓ ਆਪਣੇ ਸੈਨਿਕ ਤੇ ਹੈਲੀਕਾਪਟਰ, ਹੁਣ ਜ਼ਰੂਰਤ ਨਹੀਂ

ਭਾਰਤ ਨੂੰ ਕਿਹਾ ਵਾਪਸ ਲੈ ਜਾਓ ਆਪਣੇ ਸੈਨਿਕ ਤੇ ਹੈਲੀਕਾਪਟਰ

ਮਾਲਦੀਵ ਨੇ ਭਾਰਤ ਨੂੰ ਆਪਣੇ ਸੈਨਿਕ ਅਤੇ ਸੈਨਾ ਹੈਲੀਕਾਪਟਰਾਂ ਨੂੰ ਮਾਲਦੀਵ ਤੋਂ ਵਾਪਸ ਲੈ ਜਾਣ ਦੇ ਲਈ ਕਿਹਾ ਹੈ। ਜੂਨ `ਚ ਮਾਲਦੀਵ ਅਤੇ ਭਾਰਤ ਦੇ ਵਿਚ ਕਰਾਰ ਖਤਮ ਹੋ ਜਾਣ ਦੇ ਕਾਰਨ ਇਹ ਆਦੇਸ਼ ਦਿੱਤਾ ਗਿਆ ਹੈ। ਮਾਲਦੀਵ ਦੇ ਰਾਸ਼ਟਰਪਤੀ ਅਬਦੁਲਾ ਯਾਮੀਨ ਨੇ ਵੀਰਵਾਰ ਨੂੰ ਆਦੇਸ਼ ਦਿੱਤਾ ਹੈ।


ਭਾਰਤ ਦੇ ਮਾਲਦੀਵ ਦੇ ਰਾਜਦੂਤ ਅਹਿਮਦ ਮੁਹੰਮਦ ਨੇ ਇਕ ਅੰਗਰੇਜ਼ੀ ਵੈਬਸਾਈਟ ਨਾਲ ਗੱਲਬਾਤ `ਚ ਕਿਹਾ ਕਿ ਭਾਰਤ ਵੱਲੋਂ ਸਾਨੂੰ ਦੋ ਹੈਲੀਕਾਪਟਰ ਦਿੱਤੇ ਗਏ ਸਨ। ਪ੍ਰੰਤੂ ਸਾਨੂੰ ਹੁਣ ਇਸਦੀ ਲੋੜ ਨਹੀਂ ਹੈ। ਸਾਡੇ ਕੋਲ ਹੁਣ ਲੋੜੀਂਦੇ ਸਾਧਨ ਹਨ। ਅਹਿਮਦ ਨੇ ਕਿਹਾ ਕਿ ਪਹਿਲਾਂ ਸਾਡੇ ਲਈ ਭਾਰਤ ਵੱਲੋਂ ਦਿੱਤੇ ਗਏ ਹੈਲੀਕਾਪਟਰ ਬਹੁਤ ਉਪਯੋਗੀ ਸਨ, ਪ੍ਰੰਤੂ ਢੁਕਵੇਂ ਬੁਨਿਆਦੀ ਢਾਂਚੇ ਤੇ ਸਹੂਲਤਾਵਾਂ ਦੇ ਵਿਕਾਸ ਨਾਲ ਹੁਣ ਸਾਡੇ ਕੋਲ ਖੁਦ ਦੇ ਲੋੜੀਂਦੇ ਸਾਧਨ ਹਨ।


ਜਿ਼ਕਰਯੋਗ ਹੈ ਕਿ ਮਾਲਦੀਵ `ਚ ਹੈਲੀਕਾਪਟਰ ਤੋਂ ਇਲਾਵਾ 50 ਸੁਰੱਖਿਆ ਕਰਮੀ ਵੀ ਭੇਜੇ ਸਨ। ਇਨ੍ਹਾਂ `ਚ ਕੁਝ ਪਾਇਲਟ, ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਇਨ੍ਹਾਂ ਸਾਰੇ ਸੈਨਾ ਕਰਮੀਆਂ ਦਾ ਵੀਜਾ ਖਤਮ ਹੋ ਚੁੱਕਿਆ ਹੈ। ਹਾਲਾਂਕਿ, ਭਾਰਤ ਨੇ ਅਜੇ ਤੱਕ ਆਪਣੇ ਕਿਸੇ ਸੈਨਾ ਕਰਮੀ ਨੂੰ ਉਥੋਂ ਵਾਪਸ ਨਹੀਂ ਬੁਲਾਇਆ। ਭਾਰਤੀ ਨੌ ਸੈਨਾ ਬੁਲਾਰੇ ਦਾ ਕਹਿਣਾ ਹੈ ਕਿ ਸਾਡੇ ਸੈਨਾ ਕਰਮੀ ਅਤੇ ਦੋ ਹੈਲੀਕਾਪਟਰ ਮਾਲਦੀਵ `ਚ ਹਨ। ਵਿਭਾਗ ਨੇ ਇਸ ਪੂਰੇ ਮਾਮਲੇ `ਤੇ ਨਜ਼ਰ ਰੱਖੀ ਹੈ।ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਫਿਲਹਾਲ ਇਸ ਮਾਮਲੇ `ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China backed Maldives wants India to withdraw military helicopters and personnel posted